ਬਰਫ਼


ਹਵਾ ਦਾ ਬੁੱਲ੍ਹਾ
ਉੱਡਦੀ ਫਿਰੇ
ਰਾਤੀਂ ਡਿੱਗੀ ਬਰਫ਼

Teji Benipal

Advertisements

ਬੱਲੀ


ਧੁਪੀਲੀ ਸਵੇਰ
ਗੋਭ ‘ਚੋਂ ਨਿਕਲੀ ਤਾਜਾ ਬੱਲੀ
ਉੱਪਰ ਸਰੋਂ ਦਾ ਫੁੱਲ

Advertisements

ਮਾਂ


ਲੱਲਾ ਲੱਲਾ ਲੋਰੀ
ਨਾਲ ਮਾਂ ਦੀਆਂ ਮਿਠੀਆਂ –
ਪਾਲਾ ਉੜੰਤ

Advertisements

ਸੀਸਾ


ਆਪਣਾ ਚਿਹਰਾ
ਸ਼ੀਸ਼ੇ ‘ਚ ਵੇਖਿਆ
ਤਿੜਕਿਆ–

Advertisements

ਪਾਲਾ


ਰਾਤ ਦਾ ਪਾਲਾ –
ਯਾਦ ਆਇਆ ਕੱਲੇ ਨੂੰ ਸੁੱਤਿਆਂ
ਬੱਚੇ ਨੂੰ ਹਿੱਕ ਚ ਘੁੱਟ ਕੇ ਸੌਣਾ

Advertisements

ਸੁੱਸਰੀ


ਕਣਕ ‘ਚ’ ਸੁੱਸਰੀ
ਕਰਜ਼ਾਈ ਕਿਸਾਨ
ਖਰੀਦ ਰਿਹਾ ਸਲਫਾਸ

Deepi Sair
Advertisements