ਗਿੱਧਾ


ਜੋਰੋ ਜੋਰ ਗਿੱਧਾ
ਲਿਫ ਲਿਫ ਦੂਹਰੀ ਹੋਈ
ਤੂਤ ਦੀ ਛਿਟੀ

Advertisements

ਜੁਗਨੂੰ


ਖੁੱਲੀ ਕਿਤਾਬ ‘ਤੇ
ਆ ਬੈਠਾ ਟਿਮਟਿਮਾਉਂਦਾ ਜੁਗਨੂੰ
ਵਰਕਾ ਉਥੱਲਾਂ ਕਿ ਨਾ

 

//

Advertisements

ਮਾਹੀ


ਮਾਹੀ ਪ੍ਰਦੇਸ
ਸੜੀ ਤਵੇ ਤੇ ਰੋਟੀ
ਸੱਸ ਕਹੇ ਨਖਸਮੀ

Advertisements

ਬਾਲ


ਮੂੰਹ ਝਾਖਰਾ
ਅੱਖਾਂ ਮਲਦਾ ਬਾਲ ਉਡੀਕੇ
ਸਕੂਲ-ਬਸ

Advertisements

ਖੰਭ


ਦਰਾਂ ਚੋਂ ਹੀ ਮੁੜਿਆ
ਗਜਾ ਵਾਲਾ ਭਾਈ
ਦੇਖ ਖਿੱਲਰੇ ਖੰਭ

Advertisements

ਬਜ਼ਾਰ


ਠੰਡਾ ਬਾਜ਼ਾਰ
ਚੀਚੀ ਦਾ ਨਹੁੰ ਚੱਬਦੀ
ਮਿੱਟੀ ਦੇ ਭਾਂਡੇ ਵੇਚਣ ਵਾਲੀ

Advertisements