ਘਟਾ


 

ਕਾਲੀ ਘਟਾ
ਉਡਦੇ ਬਗਲੇ
ਚਿੱਟੀ ਲਕੀਰ

Advertisements

ਪੀਂਘ


ਤੀਆਂ ਦੇ ਦਿਨ
ਅਸਮਾਨ ‘ਚ ਪੈ ਗਈ
ਪੀਂਘ ਸਤਰੰਗੀ

Advertisements

ਬੱਦਲ


ਸਤਲੁਜ ‘ਚ ਸੂਰਜ –
ਸਲੇਟੀ ਚਿਮਨੀਆਂ ‘ਤੇ ਟਿਕੇ
ਚਿੱਟੇ ਬੱਦਲ

Advertisements

ਟਿੱਕਾ


ਸਵੇਰ ਦਾ ਸੂਰਜ
ਸੱਜ ਵਿਆਹੀ ਦਾ ਚਮਕਿਆ
ਮੱਥੇ ਦਾ ਟਿੱਕਾ

Advertisements

ਜੁਗਾਲੀ


ਲੀਡਰ ਦੇਵੇ ਭਾਸਨ-
ਸਟੇਜ ਦੇ ਪਿਛਲੇ ਪਾਸੇ
ਝੋਟਾ ਕਰੇ ਜੁਗਾਲੀ

Advertisements

ਦਾਣੇ


 

ਤੱਪੜ ਖ਼ੇਤ
ਟਾਵੇਂ ਟਾਵੇਂ ਪੁੰਗਰ ਰਹੇ
ਝੜੇ ਦਾਣੇ

Advertisements