ਸਫਰ


ਕੂਹਣੀ ਮਾਰ ਜਗਾਈ
ਮੋਢੇ ਲੱਗ ਸੁੱਤੀ ਸਵਾਰੀ –
ਲੰਮਾ ਸਫਰ

Advertisements

ਪਪੀਹਾ


ਜੇਠ ਦੀ ਧੁੱਪ
ਸੁੱਕੇ ਤਲਾਬ ਕੰਢੇ
ਪਪੀਹਾ ਬੋਲੇ

Advertisements

ਕਾਲਖ਼


ਪੁਰਾਣਾ ਲਾਲਟੈਨ-
ਤਿੜਕੀ ਚਿਮਨੀ ਚੋੰ ਕਿਰੀ
ਹਥ ਤੇ ਕਾਲਖ਼

Advertisements

ਪੰਛੀ


ਸੰਧੂਰੀ ਸ਼ਾਮ-
ਮੰਦਿਰ ਦੇ ਗੁੰਬਦ ਤੇ ਆ ਬੈਠੇ
ਕਿੰਨੇ ਸਾਰੇ ਪੰਛੀ

Advertisements

ਜੀਭ


long afternoon
the flick of a lizard’s tongue
at a passing fly

ਲੰਬੀ ਦੁਪਹਿਰ
ਉਡਦੀ ਮਖੀ ਤੇ ਲਪਕੀ
ਕਿਰਲੀ ਦੀ ਜੀਭ

 

//

Advertisements

ਮਹਾਵਤ


….
ਡੁੱਬਦਾ ਸੂਰਜ
ਹਾਥੀਆਂ ਦੀ ਕਤਾਰ ਪਿੱਛੇ
ਬੁੱਢਾ ਮਹਾਵਤ

Advertisements