ਕੁੜੀ


ਤੀਆਂ ਦੇ ਦਿਨ-
ਇਕ ਨਾਬੀਨਾ ਕੁੜੀ ਖੇਡੇ
ਗੁੱਡੀਆਂ ਪਟੋਲੇ

Advertisements

ਖੋਖੇ


ਟਾਹਲੀ ਥੱਲੇ ਭੁੱਜੀ ਧਰਤੀ
ਮਿੱਟੀ ਦੇ ਵਿੱਚ ਮਿੱਟੀ ਰੰਗੇ
ਬਿੰਡਿਆਂ ਦੇ ਖੋਖੇ

Advertisements

ਤਾਰਾਂਸਿਤਾਰ ਝਾੜਦਿਆਂ
ਵੱਜ ਉੱਠੀਆਂ ਝਾਲੇ ਦੀਆਂ ਤਾਰਾਂ
ਮੰਦਿਰ ਦੀਆਂ ਪੌੜੀਆਂ

Advertisements

ਨਾਂ


ਚਲਾਈ ਦਾ ਬੂਟਾ
ਉਸ ਪੋਲਾ ਪੋਲਾ ਛੋਹਿਆ
ਮੁੰਦਰੀ ਉਤਲਾ ਨਾਂ

Advertisements

ਹੰਝੂ


ਭਾਦੋਂ ਦੀ ਔੜ-
ਧੂੜ ਅੱਟੇ ਖੁੱਸੇ ਤੇ ਡਿਗੇ
ਦੋ ਹੰਝੂ

Advertisements

ਭੰਬੀਰੀਆਂ


ਚਿੱਟੇ ਕਾਲੇ ਬੱਦਲ –
ਕੁਮਲਾਈਆਂ ਕਲੀਆਂ ਦੁਆਲੇ
ਉੱਡਣ ਭੰਬੀਰੀਆਂ

Advertisements