ਗੁੱਡੀ


ਕਿਸੇ ਵੀ ਇਲਾਕੇ ਦੇ ਲੋਕਾਂ ਦੀ ਰਹਿਣੀ-ਬਹਿਣੀ ਓਥੋਂ ਦੇ ਪੌਣ-ਪਾਣੀ ਨਾਲ਼ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਪੰਜਾਬ ‘ਚ ਜੇਠ-ਹਾੜ ਦੇ ਮਹੀਨਿਆਂ ‘ਚ ਅਤਿ ਦੀ ਗਰਮੀ ਪੈਂਦੀ ਹੈ। ਔੜ ਲੱਗ ਜਾਂਦੀ ਹੈ। ਛੱਪੜ-ਟੋਭੇ ਸੁੱਕ ਜਾਂਦੇ ਨੇ। ਲੋਕ ਮੀਂਹ ਪੈਣ ਦੀਆਂ ਅਰਦਾਸਾਂ ਕਰਦੇ ਨੇ।
ਓਦੋਂ ਗੁੱਡੀ ਫੂਕਣ ਦਾ ਵੀ ਰਿਵਾਜ਼ ਸੀ । ਨਿੱਕੀਆਂ ਕੁੜੀਆਂ ਵਲੋਂ ਲੀਰਾਂ ਦੀ ਗੁੱਡੀ ਬਣਾਈ ਜਾਂਦੀ। ਫੇਰ ਕਈ ਵਾਰ ਪਿੰਡ ਦੀਆਂ ਬੁੜੀਆਂ ( ਵਡੇਰੀ ਉਮਰ ਦੀਆਂ ਔਰਤਾਂ ) ਵੀ ਨਿੱਕੀਆਂ ਨਾਲ਼ ਮਿਲ਼ ਜਾਂਦੀਆਂ। ਸਿਆਪਾ ਕਰਦਿਆਂ ਗੁੱਡੀ ਨੂੰ ਫੂਕਣ ( ਸਾੜਨ) ਲਈ ਲਿਜਾਇਆ ਜਾਂਦਾ। ਅਜਿਹਾ ਕਰਨ ਪਿੱਛੇ ਇਹ ਵਿਚਾਰ ਸੀ ਕਿ ਸ਼ਾਇਦ ਉੱਪਰ ਵਾਲ਼ਾ ( ਪ੍ਰਮਾਤਮਾ) ਏਹਨਾਂ ਬਾਲੜੀਆਂ ਦਾ ਵਿਰਲਾਪ ਸੁਣ, ਦਿਆਲੂ ਹੋ ਮੀਂਹ ਪਾ ਦੇਵੇ |
::

ਸੁੱਕਾ ਸਾਉਣ –
ਸੂਏ ਦੇ ਬੰਨੇ ਬਾਲੜੀਆਂ
ਫੁੱਕੀ ਲੀਰਾਂ ਦੀ ਗੁੱਡੀ

About Harvinder Dhaliwal

I am a Writer

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s