ਪੀਪਾ


ਮੇਰੇ ਨਾਨਕੇ ਘਰ ਇਕ ਬਹੁਤ ਵੱਡੀ ਕਿੱਕਰ ਸੀ ਜਿਸਤੇ ਇਕ ਪੀਪਾ ਟੰਗਿਆ ਹੁੰਦਾ ਸੀ ਤੇ ਉਸ ਪੀਪੇ ਨਾਲ ਇਕ ਮੋਟੀ ਲੱਜ ਵਰਗੀ ਰੱਸੀ ਲਮਕਦੀ ਰਹਿੰਦੀ ਉਸ ਪੀਪੇ ਦਾ ਕੰਮ ਬਹੁਤ ਗੁਣਕਾਰੀ ਸੀ ਮੌਸਮ ਦੇ ਹਿਸਾਬ ਨਾਲ ਕਿੱਕਰ ਤੇ ਬਗਲੇ ਹੋਰ ਪੰਛੀ ਆਲਣੇ ਪਾ ਲੈਂਦੇ ਤੇ ਉਹ ਗਰਮੀਆ ਵਿਚ ਤਾਂ ਬਹੁਤ ਦੁਖੀ ਕਰਦੇ ਇਸ ਲਈ ਮੇਰਾ ਨਾਨਾ ਕਿੱਕਰ ਥੱਲੇ ਰੱਸੀ ਫੜ ਦੁਪਿਹਰਾ ਢਾਲਦਾ ਜਦੋਂ ਕੋਈ ਪੰਛੀ ਆ ਬਹਿੰਦੇ ਤਾ ਉਹ ਰੱਸੀ ਨਾਲ ਪੀਪਾ ਖੜਕਾ ਦਿੰਦੇ ਇਸ ਨਾਲ ਖੜਕਾ ਸੁਣ ਉਹ ਭੱਜ ਜਾਂਦੇ ਕਿਉਕਿ ਉਹ ਕੁੰਡ ਦਾ ਸਾਰਾ ਪਾਣੀ ਬਿਠਾ ਨਾਲ ਭਰ ਦਿੰਦੇ ਤੇ ਪੀਹਣਾ ਵਗੇਰਾ ਖਿਲਾਰ ਦਿੰਦੇ ਪਸ਼ੂਆ ਤੇ ਆ ਬੈਠ ਜਾਂਦੇ ਤੇ ਮਖ ਫੜਨ ਲੱਗ ਜਾਂਦੇ ਬਹੁਤ ਦੁਖੀ ਕਰਦੇ ਸੀ… ਇਸੇ ਲਈ ਪੀਪੇ ਦੀ ਮੱਦਦ ਲਈ ਜਾਂਦੀ ਸੀ…

ਟਿਕੀ ਦੁਪਿਹਰ-
ਪਿੱਤ ਰਗੜਦਾ ਬਾਪੂ ਖੜਕਾਵੇ
ਕਿੱਕਰ ਟੰਗਿਆ ਪੀਪਾ