ਮੇਰਾ ਵੱਡਾ ਤਾਇਆ ..ਇੱਕ ਦਮ ਮਸਤ ਮੌਲਾ ..ਨਾਂ ਤਾਂ ਉਹਦਾ ਬੰਤ ਸਿੰਘ ਹੈ ਪਰ ਜੁਆਨੀ ਵਿੱਚ ਨਿਹੰਗ ਸਿੰਘਾਂ ਨਾਲ ਰਹਿਣ ਕਰਕੇ ਬੰਤ ਕੂਕਾ ਪੈ ਗਿਆ ਸੀ ..ਸੁਭਾਅ ਦਾ ਨਿੱਘਾ ਵੀ ਬਹੁਤ ਹੈ ਤੇ ਅੜਬ ਵੀ ਬਹੁਤ ..ਭਾਵੇਂ ਹੁਣ ਬਜੁਰਗ ਹੋ ਚੱਲਿਆ ਹੈ ਪਰ ਬੇ -ਪਰਵਾਹੀ ਪਹਿਲਾਂ ਵਾਲੀ ਹੀ ਹੈ ..ਕਦੇ ਕਿਸੇ ਗੱਲੋਂ ਫ਼ਿਕਰ ਕਰਦਾ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ ..’ਚਲ ਕੋਈ ਨਾ ਮੱਲਾ !…ਜੋ ਹੋਣਾ ,ਹੋ ਕੇ ਰਹਿਣਾ…”…ਇਹ ਉਸਦਾ ਜਿਵੇਂ ਤਕੀਆ ਕਲਾਮ ਹੀ ਬਣ ਗਿਆ ਹੈ ..ਮੱਕੀ ਦੀ ਗੁਡਾਈ ਵੇਲੇ ਮੈਂ ਉਸਦੇ ਨਾਲ ਖੇਤ ਚਲਿਆ ਗਿਆ –

ਖੁਰਪੇ ਦਾ ਟੱਕ~
ਸਿੰਮਦੇ ਲਹੂ ਤੇ ਮਿੱਟੀ ਲਾ ਘਸਾਈ
ਦੋਧੀ ਛੱਲੀ