ਜਹਾਜ


ਗਹਿਰਾ ਅਸਮਾਨ-
ਹਵਾ ਦੇ ਰੁਖ ਉਡਾਇਆ
ਕਾਗਜ ਦਾ ਜਹਾਜ

Advertisements

ਤਿੱਤਲੀ


ਤੋਰੀਏ ਦਾ ਫੁੱਲ-
ਚੁੰਨੀ ਦੇ ਲੜ ਨਾਲ ਉਡਾਈ
ਰੰਗੀਨ ਤਿੱਤਲੀ

Advertisements

ਮਹਿੰਦੀ


ਕੂੰਜਾਂ ਦੀ ਡਾਰ –
ਮੇਰੀ ਤਲੀ ਤੇ ਮਹਿਕੀ
ਓਹਦੇ ਨਾਂ ਦੀ ਮਹਿੰਦੀ

Advertisements

ਧੂੰਆਂ


ਘਰ ਵਾਪਸੀ-
ਕੋਸੇ ਹੰਝੂਆਂ ‘ਚ ਘੁਲਿਆ
ਪਰਾਲੀ ਦਾ ਧੂੰਆਂ

Advertisements

ਚੁੰਮੀ


ਸਰਦ ਰਾਤ ~
ਮੁੰਨੀ ਦੇ ਨਿੱਕੇ ਘੁਰਾੜੇ ਸੰਗ
ਮਾਂ ਦੀ ਚੁੰਮੀ

Advertisements

ਬੱਤੀਆਂ


ਦਿਵਾਲੀ ਦੀ ਰਾਤ ~
ਭਿਖਾਰੀ ਦੀਆਂ ਅੱਖਾਂ ਵਿੱਚ
ਚੌਕ ਦੀਆਂ ਬੱਤੀਆਂ

Advertisements