ਹੰਝੂ


ਸਰਦ ਸ਼ਾਮ-
ਮੇਰੇ ਹੱਥ ਦੇ ਅੱਟਣ ਤੇ ਅਟਕਿਆ
ਮਾਂ ਦਾ ਹੰਝੂ

Advertisements

ਚਿੜੀ


ਗਰਮ ਦੁਪਿਹਰ-
ਆਪਣੇ ਪਰਛਾਵੇਂ ਨਾਲ ਖੇਡੇ
ਇਕ ਕਾਲੀ ਚਿੜੀ

Advertisements

ਨੋਟਿਸ


ਸ਼ੀਤ ਲਹਿਰ –
ਬੈੰਕ ਦੇ ਨੋਟਿਸ ਨਾਲ ਟਕਰਾਇਆ
ਜੇਬ ‘ਚ ਪਾਇਆ ਹੱਥ

Advertisements

ਗਿਰਝ


ਕੋਸੀ ਧੁੱਪ –
ਨਿੱਕੀ ਨਿੱਕੀ ਬਰਸੀਨ ‘ਚ
ਅਹਿਲ ਕਾਲੀ ਗਿਰਝ

Advertisements

ਮਾਂ


ਅੰਤਿਮ ਅਰਦਾਸ
ਸੂਹੀ ਫੁਲਕਾਰੀ ‘ਚ ਖਿੜਿਆ
ਮਾਂ ਦਾ ਚਿਹਰਾ

Advertisements

ਭਾਨ


ਤ੍ਰੇਲ ਭਿੱਜੀ ਗੁਲਦਾਉਦੀ…
ਨਿੱਕੀ ਮੰਗਤੀ ਦੀ ਹਥੇਲੀ ‘ਤੇ
ਥੋੜ੍ਹੀ ਜਹੀ ਭਾਨ

Advertisements