ਡੋਲੀ


ਧੀਮੀ ਸੁਣੇ ਫੋਨ ‘ਤੇ
ਡੋਲੀ ਤੁਰਦੀ ਭੈਣ ਦੀ ਸਿਸਕੀ-
ਖਿੜਿਆ ਗੁਲਾਬ

ਸਮੁੰਦਰ ਤਰ ਆਈ
ਡੋਲੀ ਬੈਠੀ ਭੈਣ ਦੀ ਸਿਸਕੀ-
ਧੁੰਦਲਾ ਸਿਆਲੂ ਚੰਨ


ਰਾਤ ਦਾ ਸਮਾ , ਰੰਗਲੇ ਸੱਜਣ ਸਤਿਕਾਰਯੋਗ ਤਰਲੋਕ ਜੱਜ ਜੀ ਦੇ ਵਿਛੋੜੇ ਦੀ ਖਬਰ ਪੜ੍ਹੀ , ਬਾਰੀ ਵਿੱਚੋਂ northern lights ਦਿਸ ਰਹੀਆਂ ਸਨ , ਅੱਖਾਂ ਚੋਂ ਹੰਝੂ , ਆਪਣੇ ਸੰਗੀਤ ਦੇ ਉਸਤਾਦ ਗਿਆਨੀ ਕਰਤਾਰ ਸਿੰਘ ਜੀ ਦੀ ਸਿਖਾਂਈ ਰਾਗ ਸ਼ਿਵਰੰਜਨੀ ਵਿੱਚ ਰੀਤ ਯਾਦ ਆ ਗਈ :- ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ।। ਜਿਸੁ ਆਸਣਿ ਹਮ ਬੈਠੇ ਕੇਤੇ ਬੈਸੁ ਗਇਆ ।।

ਨਾਰਦਨ ਲਾਈਟਸ –
ਰਾਤ ਦੇ ਦੂਜੇ ਪਹਿਰ ਛੇੜਿਆ
ਰਾਗ ਸ਼ਿਵਰੰਜਨੀ

5832_10200148668132343_1963211967_n