ਹੁੰਗਾਰੇ


ਠੰਡਾ ਅੰਬਰ….
ਫੋਨ ‘ਤੇ ਬੀਮਾਰ ਮਾਂ ਦੇ
ਨਿੱਕੇ ਨਿੱਕੇ ਹੁੰਗਾਰੇ

Advertisements

ਚਿੜੀਆਂ


ਕ੍ਰਿਸਮਸ ਸਵੇਰਾ-
ਗਿਰਜਾ ਦੇ ਕਰੋਸ ਤੇ ਚਹਿਕਣ
ਰੰਗੀਨ ਚਿੜੀਆਂ

Advertisements

ਛੜੱਪਾ


ਖੁਸ਼ਕ ਪੱਤੇ . . .
ਪਾਦਰੀ ‘ਤੇ ਸੋਟੀ ਵਿਚਕਾਰ
ਨਿੱਕਾ ਛੜੱਪਾ

Advertisements

ਤਾਰਾ


ਪੱਤਝੜੀ ਸ਼ਾਮ …
ਨਿਸ਼ਾਨ ਸਾਹਿਬ ਤੇ ਚਮਕਿਆ
ਇੱਕ ਤਾਰਾ

Advertisements

ਟਿਮ ਟਿਮ


ਉੱਲੂ ਦੀ ਅੱਖ ‘ਚ
ਪਟਬੀਜਣੇ ਦੀ ਟਿਮ ਟਿਮ . . .
ਮੜ੍ਹੀਆਂ

Advertisements

ਚਿੜੀ


ਠੰਡਾ ਸੂਰਜ-
ਮਾਂ ਦੀ ਦੇਹਲੀ ਲੰਘਦਿਆਂ
ਚੂਕੀ ਚਿੜੀ

Advertisements