ਖੁਸ਼ਬੋ


ਰਨੈਲੀ ਸੜ੍ਹਕ —
ਮੰਗਤੀ ਦੇ ਬੋਝੇ ਚੋਂ ਕਿਰ੍ਹੀ 
ਬੇਰਾਂ ਦੀ ਖੁਸ਼ਬੋ

Advertisements

ਫੁੱਲ


ਉਸਦੀ ਆਮਦ ….
ਘਰ ਦੀ ਬਗੀਚੀ ‘ਚ ਖਿੜਿਆ
ਬਹਾਰ ਦਾ ਪਹਿਲਾ ਫੁੱਲ

Advertisements

ਸੰਧੂਰ


ਮਹਿਕਦਾ ਗੁਲਾਬ . . .
ਧੁੱਪ ਵਿਚ ਹੋਰ ਵੀ ਚਮਕਿਆ
ਸੰਧੂਰ ਦਾ ਰੰਗ

Advertisements

ਬਸੰਤ ਪੰਚਮੀ


ਅੰਬਰੀਂ ਝੂਮੀ
ਉਸਦਾ ਨਾਮ ਲਿਖੀ ਪਤੰਗ ..
ਬਸੰਤ ਪੰਚਮੀ

Advertisements

ਬੇਰ


ਕਿਲਕਾਰੀ ….
ਉੱਚੀ ਟਾਹਣੀ ਤੋਂ ਟੁੱਟਿਆ
ਸੁਨਹਿਰੀ ਬੇਰ

Advertisements

ਸਲਾਭ


ਕੋਸੀਆਂ ਕਣੀਆਂ –
ਅੰਮੜੀ ਦੀ ਚਿਠੀ ਵਿਚ
ਖਾਰੀ ਸਲਾਭ

Advertisements