ਲਾਲ੍ਹ


ਮੂੰਗਰੇ ਦੇ ਫੁੱਲ —
ਕਿਲਕਾਰੀ ਸੰਗ ਨਿੱਕੂ ਦੀ
ਐਡੀ ਵੱਡੀ ਲਾਲ੍ਹ

Advertisements

ਡੇਲੀਆ


ਨਾਰੀ ਦਿਵਸ …
ਮਾਂ ਦੇ ਵਿਹੜੇ ਖਿੜਿਆ
ਸੁਰਖ ਡੇਲੀਆ

Advertisements

ਧੌਲਾ


ਬਰਫ !
ਪੈ ਰਹੀ ਚੁਪਚਾਪ –
ਇੱਕ ਹੋਰ ਧੌਲਾ

 

Advertisements

ਛੇੜ


ਉਸ ਸਵਾਰੇ ਝੁਮਕੇ . . .
ਨਿੱਸਰੀ ਕਣਕ ਨਾਲ ਕਾਂਮੇ ਦੀ
ਪੋਲੀ ਜਹੀ ਛੇੜ

Advertisements

ਤਿਣਕਾ


ਬਸੰਤੀ ਝੱਖੜ —
ਬਿਰਧ ਆਸ਼ਰਮ ਅੱਗੇ ਅਟਕਿਆ
ਸੁੱਕਾ ਤਿਣਕਾ

Advertisements

ਛੱੜਪੇ


ਨਵੇਂ ਘਰ ਆਮਦ —
ਖੁੱਲੇ ਕਮਰੇ ‘ਚ ਡੱਡ ਦੇ
ਨਿੱਕੜੇ ਛੱੜਪੇ

Advertisements