ਜਨਮ ਦਿਨ


ਜਨਮ ਦਿਨ …
ਸੂਹੇ ਗੁਲਾਬ ਤੋਂ ਝੜੀ 
ਇੱਕ ਹੋਰ ਪੱਤੀ

Advertisements

ਸੂਰਜ


ਨਿਆਈਂ ਵਾਲਾ ਖੇਤ …….
ਕਿਸਾਨ ਦੀਆਂ ਪਲਕਾਂ ਤੇ 
ਤਪਦਾ ਸੂਰਜ

Advertisements

ਚੋਣਾਂ


ਬਸੰਤੀ ਕਣੀਆਂ  ….
ਚੋਣ ਜਿੱਤ ਨਿਸ਼ਾਨ ਦੇ ਪਰਲੇ ਪਾਰ
ਝੁੱਗੀਆਂ ਦੀ ਕਤਾਰ

Advertisements

ਛਰਾਟਾ


ਸਿਆਲੂ ਛਰਾਟਾ—
ਬੇਬੇ ਦੇ ਸ਼ਾਲ ‘ਚ ਲਿਪਟਿਆ
ਮੈਂ ਬਾਹਰੋਂ ਭਿੱਜਿਆ

Advertisements