ਬਲੋਗ ਬਾਰੇ

ਹਾਇਕੂ ਵਰਤਮਾਨ ਦੀ ਕਵਿਤਾ ਹੈ ਅਤੇ ਵਰਤਮਾਨ ਕਾਲ ਵਿੱਚ ਲਿਖੀ ਜਾਂਦੀ ਹੈ। ਹਾਇਕੂ ਵਿਚ ਗਿਆਨ ਇੰਦਰੀਆਂ ਰਾਹੀਂ ਗ੍ਰਹਿਣ ਕੀਤੇ ਸੰਵੇਦਕ ਅਨੁਭਵ ਨੂੰ ਠੋਸ ਬਿੰਬਾਂ ਰਾਹੀ ਦਰਸਾਇਆ ਜਾਂਦਾ ਹੈ । ਪੰਜ ਇੰਦਰੀਆ ਦੁਆਰਾ ਅਸੀਂ ਠੋਸ ਅਤੇ ਪਰਤੱਖ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ । ਸੰਵੇਦਕ ਅਨੁਭਵ ਓਹ ਹੈ ਜੋ ਵੇਖਿਆ, ਸੁਣਿਆ, ਸੁੰਘਿਆ, ਛੋਹਿਆ ਜਾਂ ਚੱਖਿਆ ਜਾ ਸਕੇ।  

ਹਾਇਕੂ ਦੀ ਕਾਵਿਕਤਾ ਅਲੰਕਾਰਕ ਸ਼ਬਦਾਵਲੀ ਜਾਂ ਸ਼ਬਦਅਡੰਬਰ ਉਤੇ ਨਿਰਭਰ ਨਹੀਂ ਕਰਦੀ। ਇਸ ਵਿਚ ਉਪਮਾ ਅਲੰਕਾਰਮਾਨਵੀਕਰਣ ਜਾਂ ਤੁਕਾਂਤ ਦੀ ਵਰਤੋਂ ਨਹੀਂ ਕੀਤੀ ਜਾਂਦੀ। ਦੂਜੇ ਕਾਵਿਰੂਪਾਂ ਤੋਂ ਉਲਟਹਾਇਕੂ ਵਿਚ ਅਮੂਰਤ ਖਿਆਲ, ਸੰਕਲਪ, ਵਿਚਾਰ, ਫਲਸਫਾ ਜਾਂ ਨਿਜੀ ਭਾਵਨਾਵਾਂ ਨੂੰ ਵਿਅਕਤ ਕਰਣ ਤੋਂ ਗੁਰੇਜ਼ ਕੀਤਾ ਜਾਂਦਾਹੈ। ਹਾਇਕੂ ਸਿਰਜਨਾ ਲੇਖਕ ਦੁਆਰਾ ਆਰੰਭ ਹੁੰਦੀ ਹੈ ਅਤੇ ਪਾਠਕ ਇਸਨੂੰ ਪੂਰਾ ਕਰਦਾ ਹੈ । ਜਦੋਂ ਲੇਖਕ ਇਸ ਵਿਚ ਆਪਣੀਆਂ ਨਿੱਜੀ ਭਾਵਨਾਵਾਂ ਜਾਂ ਵਿਚਾਰਾਂ ਨੂੰ ਭਰ ਦਿੰਦਾ ਹੈ ਤਾਂ ਇਹ ਸਿਰਜਨਾਤਮਕ ਸੰਤੁਲਨ ਖਤਮ ਹੋ ਜਾਂਦਾ ਹੈ।

ਇਸ ਬਲਾਗ ਦਾ ਕੇਂਦਰੀ ਮੰਤਵ ਸ਼ੁਧ ਹਾਇਕੂ ਕਵਿਤਾ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਿਚ ਪ੍ਰਮੋਟ ਕਰਨਾ ਹੈ। ਪੰਜਾਬੀ ਹਾਇਕੂ ਅਜੇ ਸਥਾਪਤੀ ਦੇ ਦੋਰ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬੀ ਸਾਹਿਤ ਵਿਚ ਹਾਇਕੂ ਵਿਧਾ ਨੇ ਅਜੇ ਆਪਣਾ ਵੱਖਰਾ ਵਿਧੀ ਵਿਧਾਨ ਨਿਰਧਾਰਿਤ ਨਹੀਂ ਕੀਤਾ ਇਸੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਾਇਕੂ ਦੇ ਬੁਨਿਆਦੀ ਅਤੇ ਵਿਸ਼ਵਵਿਆਪੀ ਨਿਯਮਾਂ ਅਨੁਕੂਲ ਇਸ ਖੂਬਸੂਰਤ ਵਿਧਾ ਦਾ ਪਸਾਰ ਅਤੇ ਪਰਚਾਰ ਕਰੀਏ।

ਇਹ ਬਲੋਗ 20ਦਿਸੰਬਰ 2011ਨੂੰ ਸੁਰੂ ਕੀਤਾ ਗਿਆ ਸੀ । 31 ਦਿਸੰਬਰ 2011 ਤੱਕ ਇਸ ਤੇ 159 ਪੋਸਟਾਂ ਪੈ ਚੁੱਕੀਆਂ ਹਨ ਜੋ ਕਿ 77 ਕੈਟਾਗਿਰੀਆਂ ਵਿੱਚ ਵੰਡੀਆਂ ਹਨ ਅਤੇ 669 ਹਿਟ੍ਸ ਹੋ ਚੁੱਕੇ ਹਨ। 

31 ਦਿਸੰਬਰ 2012 ਤੱਕ ਇਸ ਬਲੋਗ ਤੇ 2470 ਪੋਸਟਾਂ ਪੈ ਚੁੱਕੀਆਂ ਹਨ ਜੋ ਕੇ 253 ਕੈਟਾਗਿਰੀਆਂ ਵਿੱਚ ਵੰਡੀਆਂ ਹਨ ! ਇਸ ਸਮੇਂ ਤੱਕ 10027 ਹਿਟ੍ਸ ਹੋ ਚੁੱਕੇ ਹਨ !

33 thoughts on “ਬਲੋਗ ਬਾਰੇ

 1. Harvinder Dhaliwal says:

  ਡਾ.ਸੰਦੀਪ ਸੀਤਲ ਚੌਹਾਨ ਜੀ ਦੀ ਪ੍ਰੇਰਨਾ ਅਤੇ ਯੋਗ ਰਹਿਨਮਾਈ ਹੇਠ ਇਹ ਬਲੋਗ 20ਦਿਸੰਬਰ 2011ਨੂੰ ਸੁਰੂ ਕੀਤਾ ਗਿਆ ਸੀ ! ਆਪ ਸਭ ਦੇ ਸਹਿਯੋਗ ਦੀ ਬਹੁਤ ਲੋੜ ਹੈ !!

 2. Tejinder Singh Gill says:

  ਇਹ ਇੱਕ ਬਹੁਤ ਵਧੀਆ ਉੱਦਮ ਹੈ ਅਤੇ ਇਸ ਬਲੋਗ ਵਿਚ ਜਿਹੜਾ ਵਰਗੀਕਰਣ ਕੀਤਾ ਗਿਆ ਹੈ ਉਸ ਵਿਚ ਪੰਜਾਬੀ ਹਾਇਕੂ ਦੀ ਗੁਣਵੱਤਾ ਝਲਕਦੀ ਹੈ….ਸ਼ਾਲਾ, ਪੰਜਾਬੀ ਹਾਇਕੂ ਨਵੀਆਂ ਬੁਲੰਦੀਆਂ ਛੋਹੇ ….!

 3. ਮਨਦੀਪ ਮਾਨ says:

  ਬਹੁਤ ਹੀ ਵਧੀਆ ਉਪਰਾਲਾ ਹਾਇਕੂ ਦੇ ਵਿਸਥਾਰ ਦੇ ਲਈ

 4. junkyard says:

  ਹਰਵਿੰਦਰ , ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ..ਪੰਜਾਬੀਆਂ ਨੂੰ ਇੱਕ ਨਵੀਂ ਵਿਧਾ ਨਾਲ ਜੋੜਨਾ ਸਾਹਿਤ ਦੀ ਵੱਡਮੁਲੀ ਸੇਵਾ ਹੈ ..ਲੱਗੇ ਰਹੋ …ਸਾਡੀਆਂ ਭਰਪੂਰ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ !!

 5. Charan Gill says:

  ਹਰਵਿੰਦਰ , ਵਧੀਆ ਲਘੂ ਕਾਵਿ ਵੰਨਗੀਆਂ ਖਾਸ ਕਰ ਹਾਇਕੂ ਨੂੰ ਛਾਂਟਣ ਅਤੇ ਸੰਭਾਲਣ ਲੇਖੇ ਤੇਰਾ ਸੰਜੀਦਾ ਤੇ ਸਿਦਕੀ ਕੰਮ ਸਲਾਘਾ ਦਾ ਪਾਤਰ ਹੈ ਤੇ ਸੰਦੀਪ ਦੀ ਅਗਵਾਈ ਦੀ ਵੀ ਦਿਲੀ ਤਾਰੀਫ਼ ਦੀ ਹੱਕਦਾਰ ਹੈ . ਮੈਂ ਬਹੁਤ ਵਾਰੀ ਹੈਰਾਨ ਹੁੰਦਾ ਹਾਂ ਕਿ ਕੋਈ ਏਨਾ ਕੰਮ ਕਿਵੇਂ ਕਰ ਲੈਂਦਾ ਹੈ. ਲੱਗਦਾ ਹੈ ਸਾਰਾ ਰਾਜ਼ ਸੱਚੀ ਲਗਨ ਦੀ ਕੀਮੀਆਗਰੀ ਵਿੱਚ ਛੁਪਿਆ ਹੈ ਜਿਸ ਨਾਲ ਅਥਾਹ ਸਿਰਜਨਾਤਮਕ ਊਰਜਾ ਪੰਘਰ ਕੇ ਗਤੀਸ਼ੀਲ ਹੋ ਵਗਦੀ ਹੈ …ਸਾਡੀਆਂ ਭਰਪੂਰ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ .

  • Harvinder Dhaliwal says:

   ਗਿੱਲ ਸਾਹਿਬ ,ਇਹ ਸਭ ਤੁਹਾਡੇ ਆਸ਼ੀਰਵਾਦ ਸਦਕਾ ਹੈ !!

 6. gurmail badesha says:

  ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ , ਜੋ ਕਿ ਐਨਾ ਵਧੀਆ ਤੇ ਉਸਾਰੂ ਕੰਮ ਬੜੀ ਲਗਨ ਨਾਲ ਕਰ ਰਿਹੇ ਹੋ ! ਕਿਸੇ ਵੀ ਰੂਪ ਵਿਚ੍ਹ ਹੋਵੇ , ਜੋ ਆਪਣੀ ਮਾਂ-ਬੋਲੀ , ਆਪਣੇ ਸਭਿਆਚਾਰ ਤੇ ਸਾਹਿਤ ਪ੍ਰਤੀ ਜਾਗਰੂਕ ਹੈ ਉਸ ਨੂੰ ਦਾਦ ਦੇਣੀ ਬਣਦੀ ਹੈ !
  ਹਾਇਕੂ ਇੱਕ ਐਸੀ ਵਿਧਾ ਹੈ ਜੋ ਆਪਣੇ ਆਪ ਚ ਲਘੂ ਕਵਿਤਾ ਵੀ ਹੈ ,ਕਹਾਣੀ ਵੀ ਹੈ ,ਪੰਜ -ਸੱਤ ਸ਼ਬਦਾਂ ਚ ਪੂਰਾ ਨਾਵਲ ਬਿਆਨ ਕਰਨ ਦੀ ਕਲਾ ਪ੍ਰਗਟਾਉਣ ਵਾਲਾ ਮਾਧਿਅਮ ਵੀ ! ਸੂਖਮ ਭਾਵਨਾਵਾਂ ਸੰਗ ਖਿੜਿਆ ਗੁਲਾਬ

  • Harvinder Dhaliwal says:

   ਬਦੇਸ਼ਾ ਜੀ ,ਇਸ ਨਿਮਾਣੇ ਦਾ ਹੌਸਲਾ ਵਧਾਉਣ ਲਈ ਬਹੁਤ ਬਹੁਤ ਸ਼ੁਕਰੀਆ !

 7. Dilpreet Kaur says:

  ਸੰਦੀਪ ਸੀਤਲ ਚੌਹਾਨ ਜੀ ਦਾ ਬਹੁਤ ਵਧੀਆ ਉਪਰਾਲਾ ਹੈ |ਸੰਦੀਪ ਦੀਦੀ ਨੇ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਪ੍ਰੇਰਿਤ ਕਰਕੇ ਹਾਇਕੂ ਵਿਧਾ ਨਾਲ ਜੋੜਿਆ ਹੈ |ਜੁਗਨੂੰ ਪੰਜਾਬੀ ਹਾਇਕੂ ਬਲੋਗ ਦਾ ਕੰਮ ਹਰਵਿੰਦਰ ਵੀਰਜੀ ਬੜੀ ਲਗਨ ਨਾਲ ਸੰਭਾਲ ਰਹੇ ਹਨ |ਓਹ ਬੜੀ ਮਿਹਨਤ ਨਾਲ ਸਾਰੇ ਲੇਖਕਾਂ ਦੇ ਹਾਇਕੂ ਅਲੱਗ -ਅਲੱਗ ਸ਼੍ਰੇਣੀਆਂ, ਖੂਬਸੂਰਤ ਸਿਰਲੇਖਾਂ ਹੇਠ ਜਮ੍ਹਾ ਕਰ ਰਹੇ ਹਨ |ਵੰਨਸੁਵੰਨੀਆ ਤਸਵੀਰਾਂ ਨਾਲ ਬਲੋਗ ਨੂੰ ਆਕਰਸ਼ਿਤ ਬਣਾਇਆ ਹੈ |ਸੰਦੀਪ ਸੀਤਲ ਚੌਹਾਨ ਜੀ ਦੀ ਰਹਿਨੁਮਾਈ ਹੇਠ ਬਲੋਗ ਬਹੁਤ ਵਧੀਆ ਚਲ ਰਿਹਾ ਹੈ | ਬਹੁਤ ਹੀ ਸ਼ਲਾਘਾਯੋਗ ਕਦਮ ਹੈ |

  • Harvinder Dhaliwal says:

   ਦਿਲਪ੍ਰੀਤ ,ਇਹ ਤੁਹਾਡੇ ਸਹਿਯੋਗ ਸਦਕਾ ਹੀ ਹੋਇਆ ਹੈ ..ਮਿਹਰਬਾਨੀ !

 8. garrygurmukh says:

  ਸੰਦੀਪ ਦੀਦੀ ਦੁਆਰਾ ਸੁਰੂ ਕੀਤਾ ਗਿਆ ਹਾਇਕੂ ਸਫ਼ਰ ਪੰਜਾਬੀ ਮਾਂ ਬੋਲੀ ਲਈ ਇਕ ਵਡਮੁੱਲਾ ਯੋਗਦਾਨ ਹੈ ਜੋ ਇਤਿਹਾਸ ਵਿਚ ਹਮੇਸਾ ਯਾਦ ਕੀਤਾ ਜਾਵੇਗਾ …ਭਾਵੇ ਇਹ ਵਿਧਾ ਜਾਪਾਨੀ ਹੈ ਪਰ ਇਸ ਬਲੋਗ ਤੇ ਟੀ ਰੂਮ ਵਿਚ ਜਦੋਂ ਵੀ ਕੋਈ ਪੰਜਾਬੀ ਹਾਇਕੂ ਪੜਿਆ ਹੈ ਤਾਂ ਹਰ ਵੇਲੇ ਪੰਜਾਬ ਦੇ ਪਿੰਡਾ ਵਿਚ ਖੁੱਦ ਨੂੰ ਪਾਇਆ ਹੈ !ਪੰਜਾਬੀ ਸਾਹਿਤ ਦੀ ਸੇਵਾ ਨੂੰ ਸਮਰਪਿਤ ਹੈ ਇਹ ਗਰੁੱਪ ਤੇ ਸਾਰੇ ਹਾਈਜਨਾ ਦੇ ਹਾਇਕੂ …..ਹਰਵਿੰਦਰ ਵੀਰ ਦੇ ਤਾਂ ਕਿਆ ਕਹਿਣੇ..! ਪਤਾ ਨੀ ਕਿਵੇ ਇਸ ਕੰਮ ਨੂੰ ਸਾਂਭ ਲੈਂਦੇ ਨੇ ਉਹ ਇਕੱਲੇ ਹੀ ਬਲੋਗ ਤੇ ਗਰੁਪ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਪੂਰੀ ਮਿਹਨਤ, ਪੂਰੀ ਸ਼ਰਧਾ ਤੇ ਲਗਨ ਨਾਲ..!! ਦੁਆਵਾਂ ਜੀ ਇਸ ਨੇਕ ਕਾਰਜ ਵਿਚ ਜੁਟੇ ਰਹੋ ਪੰਜਾਬੀ ਸਾਹਿਤ ਨੂੰ ਤੁਹਾਡੀ ਬਹੁਤ ਦੇਣ ਹੈ…..ਸੰਦੀਪ ਸੀਤਲ ਚੌਹਾਨ ਜੀ ਅਤੇ ਹਰਵਿੰਦਰ ਧਾਲੀਵਾਲ ਜੀ ਦੀ ਰਹਿਨੁਮਾਈ ਹੇਠ ਬਲੋਗ ਬਹੁਤ ਵਧੀਆ ਚਲ ਰਿਹਾ ਹੈ ..ਇਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ..!!!!

  • Harvinder Dhaliwal says:

   ਗੁਰਮੁਖ ਯਾਰ ,ਇਹ ਸਭ ਤੇਰੇ ਵਰਗੇ ਦੋਸਤਾਂ ਦੇ ਸਹਿਯੋਗ ਨਾਲ ਹੀ ਸੰਭਵ ਸੀ ..ਬਹੁਤ ਮਿਹਰਬਾਨੀ !

 9. Davinder says:

  ਸੰਦੀਪ ਸੀਤਲ ਚੌਹਾਨ ਜੀ ਅਤੇ ਹਰਵਿੰਦਰ ਧਾਲੀਵਾਲ ਜੀ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ! ਵਾਹਿਗੁਰੂ ਇਸ ਕਾਰਜ ਵਿਚ ਤੁਹਾਨੂ ਚੜਦਿਆ ਕਲਾਂ ਬਖਸ਼ੇ ! ਇਹ ਤੁਹਾਡੀ ਹੀ ਮਿਹਨਤ ਦਾ ਸਦਕਾ ਹੈ ਜੋ ਸਾਡੇ ਵਰਗੇ ਅੰਜਾਨ ਵੀ ਲਿਖਣ ਲਗੇ !

 10. ਸਵੇਗ ਦਿਓਲ says:

  Punjabi Haiku di vehtri lai ih ik bahut vadhia uprala hai … Jo tusin baddi sohni tran nivah rhe ao…. I really thank you for that!!!!

 11. Sabi Nahal says:

  bahut sohna uprala veer ji…bahut bahut dhanvaad

 12. ਇਹ ਇੱਕ ਬਹੁਤ ਚੰਗਾ ਉੱਦਮ ਹੈ, ਇਥੇ ਬਹੁਤ ਚੰਗੇ ਹਾਇਕੂ ਪੜ੍ਹਨ ਨੂੰ ਮਿਲਦੇ ਹਨ, ਪੰਜਾਬੀ ਹਾਇਕੂ ਨੂੰ ਇੱਕ ਪਛਾਣ ਮਿਲ ਰਹੀ ਹੈ ਇਸ ਬਲੋਗ ਤੋਂ , ਮੇਰੀ ਖੁਸ਼ਕਿਸਮਤੀ ਹੈ ਜੋ ਮੈਂ ਇਸ ਨਾਲ ਜੁੜੀ ਹੋਈ ਹਾਂ,

 13. Ajay Pal Singh Gill says:

  ਇਹ ਬ੍ਲਾਗ ਤੇ ਹਾਇਕੂ ਗਰੁਪ ਡਾ.ਸੰਦੀਪ ਸੀਤਲ ਚੌਹਾਨ ਜੀ ਦੀ ਪ੍ਰੇਰਨਾ ਅਤੇ ਯੋਗ ਰਹਿਨਮਾਈ ਹੇਠ ਚੱਲ ਰਿਹਾ ਹੈ ! ਹਲਾਂਕਿ ਇਹ ਜਪਾਨੀ ਲਘੂ ਕਵਿਤਾ ਪੰਜਾਬੀ ਭਾਸ਼ਾ ਚ ਨਵੀਂ ਨਵੀਂ ਆਈ ਹੈ, ਪਰ ਫੇਰ ਵੀ ਕਈ ਬਹੁਤ ਹੀ ਸੁਹਣੇ ਹਾਇਕੂ ਲੇਖਕ ਇਸ ਥੋੜੇ ਸਮੇਂ ਦੌਰਾਨ ਆਪਣੀ ਕਵਿਤਾ ਲਿਖ ਰਹੇ ਹਨ, ਚਰਨ ਗਿੱਲ ਜੀ, ਸੰਦੀਪ ਸੀਤਲ ਜੀ, ਹਰਵਿੰਦਰ ਧਾਲੀਵਾਲ ਜੀ , ਸਰਬਜੋਤ ਬਹਿਲ ਜੀ , ਅਮਰਜੀਤ ਸਾਥੀ ਜੀ , ਰਣਜੀਤ ਸਰਾਂ ਜੀ , ਦਿਲਪ੍ਰੀਤ ਚਾਹਲ ਜੀ , ਗੁਰਮੁਖ ਭੰਦੋਲ ਜੀ , ਜਸਪ੍ਰੀਤ ਕੌਰ ਜੀ , ਅਮਨਪ੍ਰੀਤ ਪੰਨੂੰ ਜੀ ਤੇ ਕਈ ਹੋਰ !

  ਆਸ ਕਰਦੇ ਹਾਂ ਕਿ ਇਹ ਬ੍ਲਾਗ ਜੁਗਨੂੰ ਵਾਂਗ ਪਲ ਕੁ ਲਿਸ਼ਕਾਰਾ ਮਾਰ ਚਮਕਣ ਦੀ ਬਜਾਏ ਧਰੂ ਤਾਰੇ ਵਾਂਗ ਆਪਣਾ ਜਲੌ ਵੰਡੇਗਾ, ਤੇ ਨਵੇਂ ਲੇਖਕਾਂ ਨੂੰ ਸੇਧ ਦਿੰਦਾ ਰਹੇਗਾ ! ਤੁਸੀਂ ਸਾਰੇ ਹੀ ਯਕੀਨਨ ਵਧਾਈ ਦੇ ਹੱਕਦਾਰ ਹੋ ! ਬਹੁਤ ਬਹੁਤ ਮੁਬਾਰਕ !

 14. Harvinder Dhaliwal says:

  ਸ਼ੁਕਰੀਆ ਅਜੇ ਪਾਲ ਜੀ !

 15. Guglani says:

  ਭਾਵੇਂ ਕਿ ਹਾਇਕੂ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬੀਆਂ ਨੂੰ ਪੰਜਾਬੀਅਤ ਨਾਲ ਜੋੜਦਾ ਹੈ ।ਪਰ ਕੀ ਤੁਸੀਂ ਸਾਰੇ ਪੰਜਾਬੀ ਜਵਾਨੀ ਪੰਜਾਬ ਦੀ ਨੂੰ ਰੁੜਦਿਆਂ ਨਹੀਂ ਵੇਖਦੇ। ਕਦੋਂ ਤੱਕ ਸਾਡਾ ਸਾਹਿਤ ਜੀਵਨ ਦੀਆਂ ਵਿਗੜ ਰਹੀਆਂ ਕਦਰਾਂ ਕੀਮਤਾਂ ਦਾ ਅਮਲੀ ਹੱਲ ਨਹੀਂ ਸੋਚੇਗਾ। ਕਵਿਤਾ ਹੀ ਨਹੀਂ ਵਾਰਤਕ ਰਚਨਾ, ਜਾਣਕਾਰੀ ਭਰਪੂਰ ਰਚਨਾ , ਜੋ ਸਾਨੂੰ ਸੰਸਾਰ ਵਿਚ ਮੁਕਾਬਲੇ ਤੇ ਖੜੇ ਰਹਿਣ ਵਿਚ ਸਹਾਈ ਹੋਵੇ ਇਹ ਮੁਕਾਬਲਾ ਮਾਲੀ ,ਜਿਸਮਾਨੀ ਜਾਂ ਬੌਧਿਕ ਤਾਕਤ ਜਾਂ ਕੋਈ ਵੀ ਹੋਵੇ ਇਸ ਲਈ ਤੁਹਾਨੂੰ ਸਾਰੇ ਹਾਇਕੂ ਕਲਾਕਾਰਾਂ ਨੂੰ ਪੰਜਾਬੀ ਵਿਕੀਪੀਡੀਆ ਦੇ ਵਰਤੋਂਕਾਰ ਬਣ ਕੇ ਵੱਖ ਵੱਖ ਖੇਤਰਾਂ ਵਿੱਚ ਵਾਰਤਕ ਸਿਰਜਣਾ ਵੀ ਕਰਨ ਦਾ ਸੱਦਾ ਹੈ ਜਿਵੇਂ ਕਿ ਚਰਨ ਗਿੱਲ ਕਰ ਰਹੇ ਹਨ।

 16. Harvinder Dhaliwal says:

  ਤੁਹਾਡਾ ਸੰਸਾ ਜਾਇਜ ਹੈ Guglani ਜੀ …ਮੇਰੀ ਜਾਚੇ ਸਾਹਿਤ ਦੀ ਹਰ ਵੰਨਗੀ ਹੀ ਮਨੁੱਖ ਨੂੰ ਮਾੜੇ ਕੰਮਾਂ ਤੋਂ ਵਰਜਦੀ ਆਈ ਹੈ ਅਤੇ ਵਰਜਦੀ ਰਹੇਗੀ ! ਹਾਇਕੂ ਕਵਿਤਾ ਦਾ ਹੀ ਰੂਪ ਹੈ ਅਤੇ ਇਸ ਦਾ ਵੀ ਇਸ ਸੰਦਰਭ ਵਿੱਚ ਬਹੁਤ ਯੋਗਦਾਨ ਹੈ ! ਫਿਰ ਵੀ ਤਕਰੀਬਨ ਸਾਰੇ ਹਾਇਕੂ ਲੇਖਕ ਹੀ ,ਸਾਹਿਤ ਦੀਆਂ ਹੋਰ ਵੰਨਗੀਆਂ ਵਿੱਚ ਵੀ ਲਿਖ ਰਹੇ ਹਨ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ ! ਆਪਣੇ ਅਣਮੁੱਲੇ ਵਿਚਾਰ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ !

 17. ਗੁਰਸੇਵਕ ਸਿੰਘ ਮੁਸਾਫ਼ਿਰ says:

  ਮੇਰੇ ਬਹੁਤ ਹੀ ਸਤਿਕਾਰਯੋਗ
  ਚਰਨ ਗਿੱਲ , ਸੰਦੀਪ ਦੀਦੀ . ਹਰਵਿੰਦਰ ਧਾਲੀਵਾਲ , ਤੇ ਇਨ੍ਹਾ ਦੀ ਪੂਰੀ ਟੀਮ ਦੇ ਇਸ ਸ਼ਲਾਘਾਯੋਗ ਉੱਦਮ ਲਈ ਪੰਜਾਬੀ ਤੇ ਪੰਜਾਬੀਅਤ ਹਮੇਸ਼ਾ ਆਭਾਰੀ ਰਹੁ…………..
  ਆਸ ਕਰਦਾ ਹਾਂ ਕਿ ਇਹ ਇਸੇ ਜੋਸ਼ ਨਾਲ ਕੰਮ ਕਰਦੇ ਰਹਿਣ ਤੇ ਅੱਗੇ ਵਧਣ

 18. ਮੈਂ ਰਿਣੀ ਹਾਂ ਸਤਕਾਰਯੋਗ ਸੰਦੀਪ ਦੀ, ਚਰਨ ਜੀ, ਹਰਵਿੰਦਰ ਵੀਰਜੀ, ਮਾਵੀ ਵੀਰਜੀ ਦਾ ਇਹ ਬਲੌਗ ਸ਼ੁਰੂ ਕਰਨ ਦਾ, ਜਿਸਦੇ ਰਾਹੀਂ ਸਾਡੀਅਾਂ ਲਿਖਤਾਂ ਨੂੰ ਪਹਿਚਾਣ ਮਿਲਦੀ ਹੈ, ਸਾਡੇ ਇਸ ਪ੍ਰੀਵਾਰ ਦੀ ਤਰੱਕੀ ਲਈ ਦੁਅਾ ਕਰਦਾਂ….

  • Harvinder Dhaliwal says:

   ਦੀਪੀ ਵੀਰ ,ਸਭ ਤੁਹਾਡੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ ..ਬਹੁਤ ਮਿਹਰਬਾਨੀ !

 19. ਪੰਜਾਬੀ ਮੇਰੀ ਜਾਂ ਵਰਗੀ
  ਪੰਜਾਬੀ ਮੇਰੀ ਪਹਿਚਾਨ ਵਰਗੀ
  ਪੰਜਾਬੀ ਬਜੁਰਗ ਦੀ ਦੁਆ ਵਰਗੀ
  ਪੰਜਾਬੀ ਨਿਰੀ ਖੁਦਾ ਵਰਗੀ
  ਪੰਜਾਬੀ ਨਾਨਕ ਦੇ ਰਬਾਬ ਵਰਗੀ
  ਪੰਜਾਬੀ ਕੋਰੇ ਜਵਾਬ ਵਰਗੀ
  ਪੰਜਾਬੀ ਚਮਕਦੇ ਆਫਤਾਬ ਵਰਗੀ
  ਪੰਜਾਬੀ ਵਾਰਿਸ ਦੀ ਹੀਰ ਵਰਗੀ
  ਪੰਜਾਬੀ ਨੈਣਾਂ ਦੇ ਤੀਰ ਵਰਗੀ
  ਪੰਜਾਬੀ ਸੱਜਨਾਂ ਦੇ ਨਾਂ ਵਰਗੀ
  ਪੰਜਾਬੀ ਰੁੱਖ ਦੀ ਛਾਂ ਵਰਗੀ
  ਭੁੱਲ ਕੇ ਵੀ ਇਸ ਨੂੰ ਨਾ ਭੁਲਣਾ
  ਕਿਓਂਕਿ ਪੰਜਾਬੀ ਸਾਡੀ ਮਾਂ ਵਰਗੀ

  • Harvinder Dhaliwal says:

   ਬਹੁਤ ਬਹੁਤ ਸ਼ੁਕਰੀਆ ਪ੍ਰਦੀਪ …ਸਾਡੀ ਮਾਂ ਬੋਲੀ ਨੂੰ ਕਰੋੜਾਂ ਵਾਰ ਸਲਾਮ !!

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s