ਚੰਨ


Aurora Geet

ਅੱਧ ਖੁੱਲੀ ਤਾਕੀ
ਬੱਦਲਾਂ ਓਹਲੇ ਲੁਕਿਆ
ਪੂਰਾ ਚੰਨ

Advertisements

ਸਿਕਲੀਗਰ


Amanpreet Pannu

ਕੰਡਿਆਲੀ ਬੇਰੀ –
ਸਿਕਲੀਗਰ ਕੁੜੀ ਨੇ ਮਘਾਈ
ਬੁੱਝਦੀ ਅੱਗ

Advertisements

ਡੱਡੂ


Mandeep Maan
ਵਰਦਾ ਮੀਂਹ-
ਚਾਹ ਦੀ ਚੁਸਕੀ ਲੈਂਦਿਆ ਵੇਖੀ
ਡੱਡੂ ਦੀ ਛੜਪੀ

Advertisements

ਸੰਗਰਾਂਦ


ਵਿਹੜੇ ਦੇ ਖੂੰਜੇ
ਸੁਨਹਿਰੀ ਪੱਤਿਆਂ ਦਾ ਢੇਰ-
ਅਸੂ ਦੀ ਸੰਗਰਾਂਦ

Advertisements

ਬਾਲੜੀ


 

ਟਾਹਲੀ ਦੀ ਛਾਂ ਹੇਠ
ਨਿੱਕੀ ਬਾਲੜੀ ਖਿਡਾਵੇ ਵੀਰ –
ਵਾਢੀ ਕਰਦੀ ਮਾਂ

Advertisements

ਬਾਟੀ


ਤਰਕਾਲਾਂ –
ਬਾਟੀ ਰੱਖੀ ਦਰਾਂ ਚ ਸਾਂਭ
ਰੇਤੇ ਨਾਲ ਮਾਂਜਕੇ

Advertisements