ਭੱਬੂ ਕੁੱਤਾ


ਕੰਮ ਵਾਲੀ ਥਾਂ ਤੋਂ ਸਟੇਸ਼ਨ ਜਾਣ ਲਈ ਤੁਰਕੇ ਜਾਣ ਨੂੰ ਦਸ ਪੰਦਰਾਂ ਮਿੰਟ ਲੱਗ ਜਾਂਦੇ ਨੇ ! ਕੰਮ ਤੋਂ ਛੁੱਟੀ ਹੋਈ ਤਾਂ ਮੈਂ ਆਪਣੇ ਰਾਹ ਤੁਰ ਪਿਆ ! ਗੋਰੇ ਕੋਲੋਂ ਦੀ ਹੱਥ ਖੜਾ ਕਰਦੇ,ਹਾਰਨ ਮਾਰਦੇ ਹੋਏ ਇੱਕ ਇੱਕ ਕਰਕੇ ਚਲੇ ਗਏ !…ਕੇਹੋ ਜਹੇ ਕੋਰੇ ਲੋਕ ਨੇ… ਕਦੇ ਵੀ ਨੀ ਕਹਿੰਦੇ ਕਿ ਆਜਾ ਮਿੱਤਰਾ ਸੜਕ ਤੱਕ ਲੈ ਚਲੀਏ ..!! ਜਿਥੇ ਕੰਮ ਕਰਦਾ ਇਹ ਫਾਰਮ ਸਿਟੀ ਤੋਂ ਜਰਾ ਹਟਕੇ ਹੈ ..ਇਸੇ ਲਈ ਕਾਫੀ ਰੁੱਖ ਤੇ ਘਾਹ ਫੂਸ ਚੁਫੇਰੇ ਫ਼ੈਲਿਆ ਹੋਇਆ ਹੈ ….ਅਜੇ ਇਹ ਸਾਰਾ ਕੁਝ ਸੋਚਦਾ ਜਾ ਹੀ ਰਿਹਾ ਸੀ ਕੀ ਇਕ ਸੁੱਕੀ ਜੀ ਵੇਲ ਤੇ ਤਿੰਨ ਚਾਰ ਰੰਗੀਨ ਚਿੜੀਆਂ ਨਜਰੀ ਪਈਆਂ…’ ਕਿੰਨੀਆਂ ਸੋਹਣੀਆਂ ਨੇ ਇਹ ਚਿੜੀਆਂ’ ਆਪਣੇ ਆਪ ਮੂੰਹੋ ਨਿੱਕਲ ਆਇਆ…ਬਹਾਰ ਦੇ ਫੁੱਲ ਖਿੜੇ ਹੋਣ ਕਰਕੇ ਉਹ ਉਹਨਾ ਰੰਗਾ ਵਿਚ ਰਲ ਹੋਰ ਵੀ ਸੋਹਣੀਆਂ ਲੱਗ ਰਹੀਆਂ ਸੀ ….! ਉਨਾਂ ਵਿਚੋਂ ਇੱਕ ਆਪਣੇ ਬੋਟ ਨੂੰ ਕੁਝ ਖੁਵਾਉਣ ਦੀ ਕੋਸ਼ਿਸ ਕਰ ਰਹੀ ਸੀ !ਮੈਂ ਹਾਲੇ ਵੀ ਖੜਾ ਚਿੜੀਆਂ ਵੱਲ ਦੇਖ ਹੀ ਰਿਹਾ ਸੀ ਕੀ ਆਖਰੀ ਕਾਰ ਤੇਜੀ ਨਾਲ ਆਈ ਤੇ ਚਿੜੀਆਂ ਵੀ ਨਾਲ ਉੱਡਾ ਲੈ ਗਈ …ਸੋਚਿਆ “ਕਿੰਨਾ ਪਿਆਰ ਹੁੰਦਾ ਇਹਨਾ ਪੰਛੀਆਂ ਜਾਨਵਰਾਂ ‘ਚ ਹਮੇਸਾ ਰਲ ਮਿਲ ਰਹਿੰਦੇ ਨੇ ਕਿਸੇ ਨਾਲ ਕੋਈ ਲੜਾਈ ਝਗੜਾ ਨੀ ਕਰਦੇ ਭਾਵੇਂ ਕਈ ਜਾਨਵਰ ,ਪੰਛੀ ਇਕ ਦੂਸਰੇ ਨੂੰ ਮਾਰ ਹੀ ਆਪਣਾ ਢਿੱਡ ਭਰਦੇ ਨੇ ਪਰ ਫਿਰ ਵੀ ਕਿਸੇ ਨਾਲ ਕੁਦਰਤ ਨਾਲ ਕੋਈ ਵੈਰ ਨੀ… ਤੇ ਇਕ ਅਸੀਂ ਇਨਸਾਨ ਹਾਂ ਸਭ ਤੋਂ ਜਿਆਦਾ ਸਮਝਦਾਰ ….

ਢਲਦਾ ਦਿਨ-
ਦੋ ਚੁੰਝਾਂ ਵਿਚਕਾਰ ਹਿੱਲੇ
ਇਕ ਭੱਬੂ ਕੁੱਤਾ