ਸ਼ਤਰੰਜ


ਸ਼ਾਮ ਦਾ ਵੇਲਾ ਕੱਲ੍ਹ ਬਹੁਤ ਸੋਹਣਾ ਸੀ ! ਮੀਂਹ ਤੋਂ ਬਾਅਦ  ਬੱਦਲਾਂ ਦੀ ਧੁੱਪ ਅੱਖਾਂ ਨੂੰ ਆਵਦੇ ਵੱਲ ਵੇਖਣ ਨਹੀਂ ਸੀ ਦੇਦੀ ! ਇਕ ਦੋਸਤ ਆ ਗਿਆ ਤੇ  ਸ਼ਤਰੰਜ ਦੀ ਬਾਜ਼ੀ ਲਾ ਲਈ ! ਘੋੜੇ ਦੀ ਚਾਲ ਚੱਲਣ ਵੇਲੇ ਵੇਖਿਆ ਕਿ  ਰਾਣੀ ਦਾ ਪਰਛਾਂਵਾ ਪਿਆਦੇ ਤੇ ਪੈ ਰਿਹਾ ਸੀ ! ਜਿਵੇਂ ਰਾਣੀ ਉਸ ਨੁੰ ਕਹਿ  ਰਹੀ ਹੋਵੇ ਕੇ ਤੂੰ ਸਭ ਤੋਂ ਖ਼ਤਰਨਾਕ ਏਂ ਕਿਉਕਿ ਤੂੰ ਰਾਜੇ ਨੁੰ ਵੀ ਮਾਰ ਸਕਦਾ ਏਂ।ਹਵਾ ਚੱਲ ਰਹੀ ਸੀ ਤੇ ਵਿਹੜੇ ‘ਚ ਸੁੱਕੇ ਪੱਤਿਆ ਦਾ ਖੜਕਾ ਕੰਨੀ ਪੈ ਰਹੀ ਸੀ ! ਚਾਹ ਨਾਲ ਸ਼ਤਰੰਜੀ ਚਾਲ ਚੱਲੀਆਂ ਜਾ ਰਹੀਆਂ ਸਨ।
ਘੋੜੇ ਦੀ ਚਾਲ
ਰਾਣੀ ਦਾ ਪਰਛਾਂਵਾ
ਪਿਆਦੇ ਤੇ

ਬੱਦਲਾਂ ਦੀ ਧੁੱਪ
ਪੱਤਿਆ ਦੇ ਖੜਕੇ ‘ਚ ਚੱਲੀ
ਸ਼ਤਰੰਜੀ ਚਾਲ

ਮੱਕੜੀ


ਭੋਜਨ ਦੀ ਤਲਾਸ਼ ਕਿਸੇ ਵੀ ਜੀਵ ਨੂੰ ਚੁਸਤ ਚਲਾਕ ਬਣਾ ਦਿੰਦੀ ਏਂ।ਇੰਝ ਹੀ ਕੱਲ੍ਹ ਸੰਝ ਵੇਲੇ ਘਰੇ ਵੇਖਣ ਨੂੰ ਮਿਲਿਆ,ਕੇ ਇਕ ਪਾਸੇ ਕਿਰਲੀਂ ਸ਼ਿਕਾਰ ਉਡੀਦੀ ਪਈ ਏ ਤੇ ਦੂਜੇ ਪਾਸੇ ਡੱਡੂ ਜੀ।ਫ਼ਰਸ਼ ਤੇ ਸ਼ਿਕਾਰ ਦਾ ਇੰਤਜ਼ਾਰ !
ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਸੀ। ਇੰਨੇ ‘ਚ ਇਕ ਜਾਲੇ ਬਣਾਉਣ ਵਾਲੀ ਮੱਕੜੀ ਦੋਹਾ ਦੇ ਵਿਚਾਲੋਂ ਲੰਘਣ ਲੱਗੀ ਸੀ ਕੇ ਕਿਰਲੀਂ ਨੇ ‘ਵਾਜ਼ ਕੱਢੀ ਤੇ ਡੱਡੂ ਨੇ ਮੱਕੜੀ ਹੱੜਪ ਕਰ ਲਈ । ਮਾਹੌਲ ਬਿਲਕੁਲ ਸ਼ਾਤ ਸੀ ਜਿਵੇਂ ਕੁਝ ਹੋਇਆ ਨਹੀਂ ਤੇ ਫਿਰ ਅਗਲੇ ਸ਼ਿਕਾਰ ਦਾ ਇੰਤਜ਼ਾਰ..
ਕਿਰਲੀਂ ਦੀ ‘ਵਾਜ਼
ਡੱਡੂ ਨੇ ਹੱੜਪੀ

ਪਹਿਲੀ ਮੱਕੜੀ

ਗੰਗਾਦੀਨ


ਪੂੰਜੀਵਾਦ ਯੁੱਗ
ਰੈਡੀਮੈਡ ਬੂਟ ‘ਚ ਕੱਢੇ ਨੁਕਸ
ਗੰਗਾਦੀਨ*

*ਗੰਗਾਦੀਨ ( ਪ੍ਰਿ: ਤੇਜਾ ਸਿੰਘ ਦਾ ਲਿਖਿਆ ਨਿਬੰਧ , ਜੋ “ਘਰ ਦਾ ਪਿਆਰ” ਪੁਸਕਤ ਵਿੱਚ ਹੈ।)

ਕੱਚੇ ਘਰ


ਟਿੱਬਾ ਪਾਰ ਕਰ
ਪਹਿਲੀ ਝਲਕ ਵਿੱਚ ਨਜ਼ਰ ਆਏ
ਪਿੰਡ ਦੇ ਕੱਚੇ ਘਰ

 

Charan Gill ‎::ਵੱਲੋਂ ਸੁਝਾਇਆ ਰੂਪ –

ਟਿੱਬੇ ਦੇ ਪਾਰ
ਚੜ੍ਹਦੇ ਚੇਤ ਦੀ ਧੁੱਪ ‘ਚ ਲਿਸ਼ਕੇ
ਕੱਚੇ ਘਰ