ਪੰਜ ਹਾਇਕੂ


ਸੁੱਟਿਆ ਕੰਕਰ
ਹਵਾ ‘ਚ ਉਭਰੇ
ਪਾਣੀ ਦੇ ਦੋ ਛਿੱਟੇ

ਢਲਦੀ ਸ਼ਾਮ
ਘਰਾਂ ਨੂੰ ਮੁੜੀਆਂ
ਚੁਗ ਕਣਕਾਂ ਦੇ ਸਿੱਟੇ

ਮਾਂ ਦੀ ਬਰਸੀ
ਜ਼ਹਿਨ ‘ਚ ਆਇਆ
ਦੁਰ ਤੇਰਾ ਮੂੰਹ ਫਿੱਟੇ

ਸੰਦਲੀ ਸ਼ਾਮ
ਨਿਹਾਰੀ ਜਾਵੇ ਛੜਾ
ਗੋਰੀ ਦੇ ਗਿੱਟੇ

ਚੜ੍ਹਦਾ ਸੂਰਜ
ਹੋਂਠ ਉਨਾਭੀ
ਲਿਸ਼ਕ ਰਹੇ ਦੰਦ ਚਿੱਟੇ

ਸਤਵਿੰਦਰ ਸਿੰਘ ਦੇ 8 ਹਾਇਕੂ


ਲਿਆ ਪਾਸਾ
ਗੱਲ੍ਹ ਤੇ ਵਹਿੰਦਾ ਹੰਝੂ
ਮੁੜਿਆ ਮੋੜ

—-

ਗਿੱਲੇ ਪੈਰ
ਝਾਂਜਰ ਚੋਂ ਝੜੀਆਂ ਬੂੰਦਾ
ਕਲੀਨ ਤੇ

—-

ਕਾਲੀ ਰਾਤ 
ਸਰ੍ਹਾਣੇ ‘ਚ ਸਮੋਇਆ
ਕੋਸਾ ਹੰਝੂ 
—-

ਉਂਗਲਾਂ ਨਾਲ 
ਚੁੱਲੇ ‘ਚੋਂ ਚੁੱਕਿਆ ਮਾਂ ਨੇ 
ਫੁੱਲਿਆ ਫੁਲਕਾ 

ਸ਼ੀਤ ਸ਼ਾਮ 
ਚਿਮਨੀ ਦਾ ਕਾਲਾ ਧੂੰਆਂ
ਚੀਰਨ ਚਿੜੀਆਂ 

ਤੁਰਿਆ ਜਾਵੇ 
ਜੈਬਰਾ ਕ੍ਰੋਸਿੰਗ ਉਤੇ 
ਡਬੂ ਕੁੱਤਾ 

ਸੌੜੀ ਸੜਕ 
ਕਨੇਰ ਦੇ ਪੱਤੇ ਛੂਹੇ
ਸਟ੍ਰੀਟ ਲਾਈਟ

ਤੇਜ ਪਾਣੀ
ਛਲ ਵਜਦਿਆਂ ਉਭਰੀ
ਮੁਰਗਾਬੀ