ਛਪਾਰ ਦਾ ਮੇਲਾ


‘ਸੀਤਲ ਪੰਜਾਬੀ ਹਾਇਕੂ ਸਕੂਲ’ ਵੱਲੋਂ ਸਿਖਿਆਰਥੀਆਂ ਨੂੰ ਦਿੱਤੇ ਗਏ ਵਿਸ਼ੇ ‘ ਛਪਾਰ ਦਾ ਮੇਲਾ ‘ ਤੇ ਪ੍ਰਾਪਤ ਹੋਏ ਹਾਇਕੂ –

—————
ਜਤਿੰਦਰ ਕੌਰ
—————

ਛਪਾਰ ਦਾ ਮੇਲਾ
ਉਂਗਲੋਂ ਛੁੱਟੇ ਬੱਚੇ ਨੂੰ
ਬਾਪੂ ‘ਵਾਜਾਂ ਮਾਰੇ

ਛਪਾਰ ਦਾ ਮੇਲਾ
ਗੁੱਗੇ ਦਾ ਇਤਿਹਾਸ ਸੁਣਾ ਰਹੇ
ਸਵੱਈਏ

—————–
ਅਮਿਤ ਸ਼ਰਮਾ
—————–

ਛਪਾਰ ਦਾ ਮੇਲਾ
ਭੀੜ ਦੇ ਸ਼ੋਰ ਵਿਚ ਰਲਿਆ
ਉਸਦਾ ਹਾਸਾ

ਛਪਾਰ ਦਾ ਮੇਲਾ
ਕਿਨੀਆਂ ਅਵਾਜਾਂ
ਇੱਕੋ ਲੈਅ ਵਿਚ

————–
ਦੀਪੀ ਸੈਰ
————-

ਛਪਾਰ ਦਾ ਮੇਲਾ-
ਵਣਜਾਰੇ ਤੋਂ ਪੁੱਛੇ
ਵੰਗਾਂ ਦਾ ਭਾਅ

ਛਪਾਰ ਦਾ ਮੇਲਾ-
ਖਾ ਰਿਹਾ ਇਮ੍ਰਿਤੀਆਂ
ਦੁੱਧ ਚ ਭਿਉਂ

———————
ਦਿਲਪ੍ਰੀਤ ਚਾਹਲ
——————-

ਛਪਾਰ ਦਾ ਮੇਲਾ
ਘੁੰਢ ਵਿਚੋਂ ਦੇਖੇ
ਸਜੀਆਂ ਦੁਕਾਨਾ

ਛਪਾਰ ਦਾ ਮੇਲਾ
ਗੋਰੀ ਵੀਣੀ ‘ਚ ਚੜਾਵੇ
ਕਾਲੀਆਂ ਵੰਗਾਂ

———————
ਅਮਨਪ੍ਰੀਤ ਪਨੂੰ
——————–

ਛਪਾਰ ਦਾ ਮੇਲਾ
ਕੈਂਠੇ ਵਾਲਾ ਪੁੱਛੇ
ਚੂੜੀਆਂ ਦਾ ਭਾਅ

ਛਪਾਰ ਦਾ ਮੇਲਾ
ਹੱਥੋਂ ਛੁੱਟੇ ਗੁਬਾਰੇ ਮਗਰ
ਦੌੜਿਆ ਬੱਚਾ

———————
ਗੁਰਮੁਖ ਭੰਦੋਹਲ
——————

ਛਪਾਰ ਦਾ ਮੇਲਾ
ਗੋਰਖ ਨਾਥ ਦੇ ਧੁਨੇ ਚੋ ਭਰੀ
ਸਵਾਹ ਦੀ ਚੁਟਕੀ

ਛਪਾਰ ਦਾ ਮੇਲਾ
ਮਥਾ ਟੇਕਦਿਆਂ ਜੇਬ ਚ ਡਿੱਗਿਆ
ਕਣਕ ਦਾ ਕਣ

—————-
ਗੀਤ ਅਰੋੜਾ
————–

ਭਰਿਆ ਛਪਾਰ ਦਾ ਮੇਲਾ
ਇਕ ਵਾਰ ਫੇਰ ਹੋਏ
ਆਹਮੋ –ਸਾਮਨੇ

ਛਪਾਰ ਦਾ ਮੇਲਾ
ਚੱਲੀਆਂ ਹਥਾਂ ‘ਚ ਪਾ ਹਥ
ਨਣਾਨ ਭਰਜਾਈ

———————-
ਵਰਿੰਦਰ ਬੈਨੀਪਾਲ
——————-

ਛਪਾਰ ਦਾ ਮੇਲਾ
ਦੂਰੋਂ ਵੇਖ ਮੁਸਕਰਾਵੇ
ਪੁਰਾਣਾ ਬੇਲੀ

———————-
ਹਰਵਿੰਦਰ ਧਾਲੀਵਾਲ
——————-

ਛਪਾਰ ਦਾ ਮੇਲਾ
ਪਰਨੇ ਦੇ ਲੜ ਨਾਲ ਝਾੜੀ
ਕੱਢਵੀਂ ਜੁੱਤੀ

ਛਪਾਰ ਦਾ ਮੇਲਾ
ਗੱਭਰੂ ਦੀ ਪੈੜ ‘ਚ ਪੈਰ ਧਰੇ
ਸੱਗੀ ਫੁੱਲ ਵਾਲੀ

——————-
ਸੁਰਮੀਤ ਮਾਵੀ
—————-

ਛਪਾਰ ਦਾ ਮੇਲਾ –
ਚੰਡੋਲ ਦੇ ਉੱਤੋਂ ਦਿਸੇ
ਮੌਤ ਦਾ ਖੂਹ

ਛਪਾਰ ਮੇਲਾ –
ਮਹਿੰਦੀ ਵਾਲੇ ਹੱਥਾਂ ਨਾਲ ਕੱਢੇ
ਗੁੱਗੇ ਦੀ ਮਿੱਟੀ

————————
ਸੰਦੀਪ ਸੀਤਲ ਚੌਹਾਨ
———————–

ਛਪਾਰ ਦਾ ਮੇਲਾ
ਆਥਣ ਦੇ ਸੂਰਜ ਹੇਠ
ਕਿੰਨਾ ਸ਼ੋਰ !
———————
ਚਰਨ ਗਿੱਲ
—————–

ਛਪਾਰ ਦਾ ਮੇਲਾ
ਅੱਖੀਂ ਧੂੜ ਪਾ ਲੰਘ ਗਿਆ
ਸਰਕਾਰੀ ਕਾਫਲਾ

ਕੰਜਕਾਂ


———————–
ਹਰਵਿੰਦਰ ਧਾਲੀਵਾਲ
———————-
ਪਹਾੜੀ ਮੰਦਰ –
ਕੰਜਕ ਦੇ ਪੈਰਾਂ ‘ਚ ਡਿੱਗਿਆ
ਮੇਰੀ ਟੋਕਰੀ ਚੋਂ ਫੁੱਲ
—————–
ਅਮਿਤ ਸ਼ਰਮਾ
—————-
ਕੰਜਕ ਪੂਜਾ –
ਝਾਂਜਰਾਂ ਵਾਲੇ ਪੈਰਾਂ ਚ
ਹੋਇਆ ਨਤਮਸਤਕ
—————
ਅਮਨਪ੍ਰੀਤ ਪੰਨੂ
—————
ਮੰਦਿਰ ਦੀਆਂ ਪੌੜੀਆਂ –
ਪੰਡਿਤ ਦੇ ਸੰਗ ਗਾਵੇ ਕੰਜਕ
ਭਗਤੀ ਗੀਤ
……………
ਪਿਤਾ ਦਾ ਸ਼ਰਾਧ –
ਕੰਜਕਾਂ ਨੂੰ ਭੋਜਨ ਵਰਤਾਉਂਦੀ
ਪੂੰਝੇ ਅੱਖਾਂ
—————-
ਦੀਪੀ ਸੈਰ
————–
ਪੁੱਤ ਦਾ ਜਨਮ ਦਿਨ
ਪੂਰੇ ਪਿੰਡ ਚੋਂ ਲੱਭੀਆਂ
ਬਸ ਚਾਰ ਕੰਜਕਾਂ
————–
ਦਿਲਪ੍ਰੀਤ ਚਾਹਲ
—————
ਅੱਸੂ ਦੇ ਨਰਾਤੇ –
ਮੰਦਿਰ ਦੁਆਰ ਤੇ ਵੇਚੇ ਫੁੱਲ
ਨਿੱਕੀ ਕੰਜਕ
………..
ਨਿੱਕੀ ਬਾਲੜੀ
ਝੁਗੀ ਦੀਆਂ ਝੀਥਾਂ ਚੋਂ ਦੇਖੇ
ਸਜੀਆਂ ਕੰਜਕਾਂ
————————
ਗੁਰਮੁਖ ਭੰਡੋਹਲ ਰਾਈਏਵਾਲ
————————
ਕੰਜਕ ਹੱਸੇ
ਬਿਰਧ ਦਾਦਾ ਧੋਵੇ
ਨਿੱਕੇ ਨਿੱਕੇ ਪੈਰ
……
ਵੈਸ਼ਨੋ ਦੇਵੀ ਯਾਤਰਾ
ਮੇਰੀ ਸੀਟ ਕੋਲ ਆ ਖੜੀ
ਨਿੱਕੀ ਜਿਹੀ ਕੰਜਕ
…..
ਸਾਉਣ ਦਾ ਚਾਲਾ
ਪਹਾੜੀ ਚੜ੍ਹਦਿਆਂ ਮਿਲੀ
ਕੰਜਕਾ ਦੀ ਟੋਲੀ
…..
ਅਠੇ ਦਾ ਮੇਲਾ
ਦੇਵੀ ਬਣੀ ਕੰਜਕ ਨੂੰ
ਮੱਥਾ ਟੇਕਣ ਮਾਈਆਂ
——————–
ਸੰਦੀਪ ਸੀਤਲ ਚੌਹਾਨ
——————
ਚੇਤਰ ਦੇ ਨਰਾਤੇ ..
ਘਰ ਦੀ ਨੇਰ੍ਹੀ ਨੁਕਰ ਵਿਚ ਬੈਠੀ
ਕੰਜਕ ਕੰਜ ਕੁਆਰੀ
—————-
ਸੁਰਮੀਤ ਮਾਵੀ
—————
ਸਾਉਣ ਦੀ ਕਿਣਮਿਣ –
ਨਿੱਕੀਆਂ ਲਾਲ ਵੰਗਾਂ ਛਣਕਾ
ਕਿਲਕਾਰੀ ਮਾਰੇ ਕੰਜਕ

—————–
ਅਨੂਪ ਬਾਬਰਾ
—————-

ਪੋਤਿਆਂ ਨਾਲ ਖੇਡੇ ਦਾਦੀ
ਨੀਝ ਨਾਲ ਤੱਕੇ ਕੋਨੇ ‘ਚੋਂ
ਇਕਲੌਤੀ ਕੰਜਕ

ਸੁਰਮੇ ਦਾ ਟਿੱਕਾ
ਮਾਂ ਦੀ ਹਿੱਕ ਲੱਗ ਸੁੱਤੀ
ਸਾਂਵਲੀ ਕੰਜਕ

ਚਾਚੇ ਦਾ ਵਿਆਹ
ਮਾਂ ਵਰਗਾ ਸੂਟ ਪਾ ਨੱਚੇ
ਬਰਾਤ ‘ਚ ਕੰਜਕ

ਪੰਡਿਤ ਜੀ ਦਾ ਵਿਹੜਾ –
ਕਤਾਰ ‘ਚ ਬੈਠੀ ਪੜ੍ਹੇ ਕਿਤਾਬ
ਨਿੱਕੀ ਕੰਜਕ

 

//