ਸੁਰਖੀ


ਮੁਸਕਰਾਇਆ ਸ਼ੀਸ਼ੇ ਮੂਹਰੇ
ਚਿੱਟੇ ਕੁੜਤੇ ‘ਤੇ ਦੇਖ
ਸੁਰਖੀ ਦੇ ਨਿਸ਼ਾਨ

Advertisements

ਦੋ ਹਾਇਕੂ


ਸੁੰਨਸਾਨ ਸੜਕ –
ਪੱਤਾ ਡਿਗਦਿਆ ਘੁੱਟ ਕੇ ਫੜਿਆ
ਉਸਦਾ ਹੱਥ

ਕਸੂਰੀ ਜੁੱਤੀ
ਅੱਡੀ ਲਾਗੇ ਰਿਸਿਆ
ਇੱਕ ਹੋਰ ਛਾਲਾ

Advertisements

ਘੁੰਡ


ਨੀਵੀਂ ਪਾ ਬੈਠੀ
ਬਲੌਰੀ ਅਖ੍ਹਾਂ ਵਾਲੀ
ਜਰ੍ਕਨ ਦਾ ਘੁੰਡ

Advertisements

ਪੱਤੀਆਂ


ਨਵਾਰੀ ਪ੍ਲੰਗ
ਰੇਸ਼ਮੀ ਚੱਦਰ ‘ਤੇ ਵਿਛੀਆਂ
ਗੁਲਾਬ ਦੀਆਂ ਪੱਤੀਆਂ

Advertisements

ਲੋਅ


ਛੁੱਟੀ ਆਇਆ ਫੌਜੀ
ਪੱਲੇ ਨਾਲ ਬੁਝਾਈ
ਦੀਵੇ ਦੀ ਲੋਅ

Advertisements

ਵੰਗ


ਮੁਕਲਾਵੇ ਵਾਲੀ ਰਾਤ –
ਸਿਰਹਾਣੇ ਹੇਠ ਲੁਕੋਈ
ਟੁੱਟੀ ਵੰਗ

Advertisements