ਭੌਰਾ


ਕਿੱਕਰੀ ਫੁੱਲ
ਭੌਰਾ ਜਾ ਬੈਠਾ
ਕਲੀ ਤੇ

Advertisements

ਝਾਂਜਰ


ਪੇਪਰ ਹਾਲ–
ਚੁੱਪ ਨੂੰ ਤੋੜ ਗਈ
ਝਾਂਜਰ ਦੀ ਆਵਾਜ਼

Advertisements

ਛਾਂ


 

ਮੁਰੱਬੇ ਬੰਦੀ–
ਸ਼ਰੀਕਾਂ ਹਿੱਸੇ ਆਈ
ਟਾਹਲੀ ਦੀ ਛਾਂ

Advertisements

ਦੰਦ


ਟੱਪਰੀਵਾਸ ਕੁੜੀ
ਹੱਸੀ ਤਾਂ ਹੋਰ ਚਮਕ ਉਠਿੱਆ
ਸੋਨੇ ਦਾ ਦੰਦ

Advertisements

ਤਿੱਤਲੀ


ਵੱਟ ਤੇ ਤੁਰਾਂ
ਚਿੱਟੀ ਤਿੱਤਲੀ
ਅੱਗੇ ਪਿੱਛੇ

Advertisements

ਡੱਡੂ


ਛੋਟਾ ਡੱਡੂ
ਮਾਰ ਗਿਆ ਟਪੂਸੀ
ਵੱਡੇ ਮਗਰ

Advertisements