ਮਨ


ਉਸ ਖੋਲ੍ਹਿਆ
ਵਾਈਨ ਬੋਤਲ ਦੇ ਸੰਗ
ਭਰੇ ਹੋਏ ਮਨ ਨੂੰ

Advertisements

ਪਿੰਡ


ਸਰਹੱਦੀ ਪਿੰਡ…
ਖੇਤਾਂ ਵਿੱਚ ਬਰੂਦੀ ਸੁਰੰਗਾਂ
ਚੁੱਲ੍ਹਿਆਂ ਵਿੱਚ ਹਰਿਆਲੀ

 

Advertisements

ਧੂਆਂ


ਹਾਰੀ ਦਾ ਧੂਆਂ
ਮੁੜ-ਘੁੜ ਲਿਪਟੇ
ਥਮਲੇ ਨੂੰ


Advertisements

ਕਿਤਾਬ


ਉਹ ਪੜ੍ਹੇ ਕਿਤਾਬ
ਦੂਰ ਖੜ੍ਹਾ ਕੋਈ ਹੋਰ ਉਸਦੇ
ਚਿਹਰੇ ਤੋਂ

Advertisements

ਖਤ


ਸਰਦਲ ਕੋਲ ਪਏ
ਤੇਰੇ ਖਤ ਤੇ ਡਿੱਗੇ
ਫੁੱਲ ਤਰੇਲ ਧੁੱਪ

ਜਗਜੀਤ ਸੰਧੂ

Advertisements

ਪੰਛੀ


ਸ਼..ਸ਼..ਸ਼..ਸ਼ਾਂਤ
ਤਸਵੀਰ ਚੋਂ ਪੰਛੀ
ਕਿਤੇ ਉੱਡ ਨਾ ਜਾਣ

ਜਗਜੀਤ ਸੰਧੂ

Advertisements