ਕੂਕ


ਮੱਠੀ ਮੱਠੀ ਧੁੱਪ
ਗੱਡੀਆਂ ਦੇ ਸ਼ੋਰ ਨੇ ਦੱਬੀ
ਕੋਇਲ ਦੀ ਕੂਕ

Advertisements

ਛਿੱਟਾਂ


ਐਤਵਾਰ ਦੀ ਛੁੱਟੀ
ਗਿੱਲੀਆਂ ਜੁਲਫਾਂ ਝਟਕ ਪਾਈਆਂ
ਮਾਹੀ ਤੇ ਛਿੱਟਾਂ

Advertisements

ਚਿਹਰਾ


ਪੁੰਨਿਆ
ਹੋਰ ਲਿਸ਼ਕਿਆ
ਉਸਦਾ ਚਿਹਰਾ

Advertisements

ਪੱਖੀ


ਬੱਤੀ ਗੁੱਲ
ਕੋਲ ਬੈਠੀ ਝੱਲੇ ਪੱਖੀ
ਘੁੰਗਰੂਆਂ ਵਾਲੀ

Advertisements

ਖ਼ਤ


 

ਵੀਹ ਵਰੇ ਬਾਅਦ
ਕਿਤਾਬ ਚੋਂ ਲੱਭਾ
ਉਸਦਾ ਆਖ਼ਰੀ ਖ਼ਤ

Advertisements

ਸੂਟ


ਮਾਂ ਦਾ ਸੰਦੂਕ
ਫ਼ਰਨਾਇਲ ਪਾ ਰੱਖਿਆ
ਬੋਸ੍ਕੀ ਦਾ ਸੂਟ

Advertisements