ਚੋਲਾ


ਪਿੰਡ ਦੀ ਜੂਹ
ਸਾਦਾ ਲੀੜਿਆਂ ਉਪਰੋਂ
ਪਾਇਆ ਭਗਵਾਂ ਚੋਲਾ

Advertisements

ਦੋ ਹਾਇਕੂ


ਛਾਂਗਿਆ ਬੂਟਾ
ਵੱਢੀ ਪਈ ਟਾਹਣੀ ‘ਤੇ
ਉੱਗੀ ਕਰੂੰਬਲ

ਸੱਖਣੀ ਪਈ
ਬਾਪੂ ਜੀ ਤੋਂ ਬਾਦ
ਆਰਾਮ ਕੁਰਸੀ

ਝੰਡੇ


ਸਤਾਰਾਂ ਮਈ
ਨਿੱਕੇ ਨਿੱਕੇ ਹੱਥਾਂ ‘ਚ
ਨਾਰਵੇ ਦੇ ਝੰਡੇ

Advertisements

ਰਾਤ


ਬਾਬਾ ਆਖੇ
ਪਾਣੀ ਘੱਟ ਹੀ ਰੱਖੀਂ
ਅਵਾਜ਼ਾਰ ਰਾਤ

Advertisements

ਸਲਫਾਸ


ਸਥਰ ਤੇ ਗੱਲਾਂ
ਤੋੜ ਗਈ ਸਲਫਾਸ
ਦੁਖ ਕਿਸ਼ਨੇ ਦੇ

Advertisements

ਕਾਲ


ਬਦਲਿਆ ਮੌਸਮ
ਇੱਕ ਮਿੱਤਰ ਦੀ
ਮਿਸਡ ਕਾਲ

Advertisements

ਡੱਬੀ


ਖੇਸੀ ਢਕਿਆ ਮੁੰਹ
ਹੱਟੀ ਵਾਲੇ ਤੋਂ ਮੰਗੇ
ਇੱਕ ਡੱਬੀ…

Advertisements