ਪ੍ਰਾਹੁਣਾਠੁਗੋਂ-ਠੁੰਗੀ ਚਿੜੀਆਂ
ਵੇਲਾਂ ਵਾਲੀ ਚਾਦਰ ‘ਤੇ ਬੈਠਾ
ਸੱਜਰਾ ਪ੍ਰਾਹੁਣਾ

Advertisements

ਸਿਰ


ਖੂੰਜੇ ‘ਚ ਚਾਨਣ
ਖੁੱਲੀ ਕਿਤਾਬ ‘ਤੇ
ਅਹਿੱਲ ਸਿਰ

Advertisements

ਕੂਨ੍ਹਾ


ਉੱਠਾਂ ਦੀ ਹੇੜ੍ਹ
ਲਕੀਰ ਵਾਹੁੰਦਾ ਜਾਵੇ
ਚੌਂਦਾ ਕੂਨ੍ਹਾ

Advertisements

ਧਰਤੀ


ਸਿਖਰ ਸੂਰਜ
ਵਿਰਲੀ ਟਾਹਲੀ ਹੇਠ
ਡੱਬ-ਖੜੱਬੀ ਧਰਤੀ

Advertisements

ਭੱਕ-ਭੱਕ


ਸ਼ੀਤ ਹਵਾ
ਮੋਰੀਆਂ ਵਾਲੀ ਕਧੋਲੀ ‘ਚ
ਲਾਲਟੈਣ ਦੀ ਭੱਕ-ਭੱਕ

Advertisements

ਕੰਡਾ


 

ਕੰਡਾ ਵੱਜਿਆ
ਉਂਗਲ ਤੇ ਗੁਲਾਬ
ਇੱਕ-ਮਿੱਕ

Advertisements