ਪੰਖੜੀਆਂ


ਡਿਗੀਆਂ
ਗੁਲਾਬ ਤੋੜਦਿਆਂ ਕੁਝ ਪੰਖੜੀਆਂ
ਤਰੇਲੀ ਜ਼ਮੀਨ ਤੇ

ਮਨਦੀਪ ਮਾਨ

 

ਚਰਨ ਗਿੱਲ ਜੀ ਦੁਆਰਾ ਸੁਝਾਇਆ ਗਿਆ ਰੂਪ –

ਤਰੇਲੀ ਜ਼ਮੀਨ
ਗੁਲਾਬ ਤੋੜਦੇ ਡਿਗੀਆਂ
ਕੁਝ ਪੰਖੜੀਆਂ

ਮਨਦੀਪ ਮਾਨ ਦੇ 16 ਹਾਇਕੂਨਵੀਂ ਵਿਆਹੀ
ਚਾਹ ਦਾ ਕਪ ਫੜੀ ਆਖੇ
ਗੁਡ ਮਾਰਨਿੰਗ ਜੀ

—-
ਦੇ ਰਹੀ ਸੇਕ 
ਮੇਹੰਦੀ ਲਵਾਉਣ ਤੋਂ ਬਾਦ 
ਗੋਰੇ ਨਿਛੋਹ ਹੱਥ 
—-

ਪੀਲਾ ਹੋਇਆ

ਡਿਗਣ ਤੋਂ ਪਹਲਾਂ
ਰੁਖ ਦਾ ਪੱਤਾ

—-

ਸਾੰਭ ਲਿਆ
ਹਵਾ ਨੇ
ਕਿਰਦਾ ਫੁਲ

—-

ਟੁੱਟ ਕੇ ਬਿਖਰੇ
ਝਾਂਜਰ ਦੇ ਬੋਰ
ਨਚਦੀ ਦੇ

—-

ਏਅਰਪੋਰਟ ਤੇ
ਗਲ ਲਗ ਰੋਵੇ
ਮਾਹੀ ਘੁਟੇ ਹੱਥ

—-

ਨੱਕ ਦਾ ਕੋਕਾ
ਦੇ ਰਿਹਾ ਸਤਰੰਗੀ ਲਿਸ਼ਕੋਰ
ਸੂਰਜ ਦੀ ਕਿਰਨ ਨਾਲ
—-

ਮਸਿਆ ਦੀ ਰਾਤ
ਚੰਨ ਤੋਂ ਸਖਣਾ
ਝੀਲ ਦਾ ਕਿਨਾਰਾ

—-

ਆ ਕੇ ਰਲਿਆ
ਇਕ ਹੋਰ ਪੱਤਾ
ਡਿਗੇ ਹੋਏ ਪੱਤਿਆਂ ਨਾਲ

—-

ਉੱਡੀ ਚਿੜੀ
ਸਿਧੀ ਹੋਈ ਲਿਫੀ ਟਾਹਣੀ
ਗੁਲਾਬ ਦੀ

—-

ਡੁਬਦਾ ਸੂਰਜ

ਮਲਾਹ ਹਥ ਚਪੂ
ਕਿਨਾਰਾ ਅਜੇ ਦੂਰ
—-

ਉਜਲੀ ਸਵੇਰ
ਕਰ ਰਹੀ ਸ਼ਿੰਗਾਰ
ਆਉਣਾ ਅਜ ਮਾਹੀਏ ਨੇ.
—-

ਦਰਗਾਹ-
ਕਰਨ ਸਜਦਾ
ਨਕਾਬ ਚੋ ਦਿਸਦੀਆਂ ਦੋ ਅਖਾਂ
—-

ਪਾਕੇ ਜੀਨ
ਪਟਿਆਲੇ ਸ਼ਹਰ ਲਭ ਰਹੀ
ਸ਼ੀਸ਼ੇ ਜੜੇ ਪਰਾਂਦੇ
—-

ਮਹਿਕ ਉੱਠੀਆਂ 
ਬੁੱਲੀਆਂ ਦੀ ਛੋਹ ਨਾਲ 
ਗੁਲਾਬ ਪੰਖੜੀਆਂ 
—-

ਪੁੰਨਿਆਂ ਦਾ ਚੰਨ 
ਤੈਰ ਰਿਹਾ ਪਰਛਾਵੇਂ ਨਾਲ 
ਸ਼ਾਂਤ ਦਰਿਆ