ਗੱਲ੍ਹ


ਬੁੱਢੀ ਮਾਈ
ਅਛੋਪਲੇ ਛੋਹ ਗਈ
ਨਾਜੁਕ ਗੱਲ੍ਹ

Advertisements

ਪੱਤੀਆਂ


ਪਲੇਠਾ ਮੀਂਹ
ਹਰੀਆਂ ਕਚਾਰ ਪੱਤੀਆਂ
ਹੋਰ ਚਮਕੀਆਂ

Advertisements

ਤਿਤਲੀ


ਨਹਿਰ ਕਿਨਾਰੇ
ਆ ਬੈਠੀ ਫੁੱਲ ਤੇ
ਉੱਡੀ ਜਾਂਦੀ ਤਿਤਲੀ

Photo by Klara Gill
Advertisements

ਬੂਰ


ਧਰੇਕ ਨੂੰ ਬੂਰ
ਸਾਹਾਂ ‘ਚ ਰਲੇ
ਸੋਂਧੀ ਮਹਿਕ

Advertisements

ਹੰਝੂ


ਡਿੱਗਿਆ ਹੰਝੂ
ਪਲ ‘ਚ ਸੋਖ ਲਿਆ
ਕੱਕੀ ਰੇਤ ਨੇ

Advertisements

ਕਰੁੰਬਲਾਂ


ਹੋ ਰਿਹਾ ਰੰਗ
ਲਾਲ ਤੋ ਹਰਾ
ਨਾਜੁਕ ਕਰੁੰਬਲਾਂ

Advertisements