ਤਿੱਤਲੀ


ਅੱਜ ਪੁਰਾਣੇ ਦੋਸਤਾਂ ਦੀ ਮੀਟਿੰਗ ਤੋਂ ਬਆਦ, ਆਪਣੇ ਦੋਸਤ ਦੇ ਘਰ ਚਲਾ ਗਿਆ। ਉਸਦੇ ਪਿਤਾ ਜੀ ਧੁੱਪ ਸੇਕ ਰਹੇ ਸਨ। ਇੱਕ ਪੱਤਲਾ ਜਿਹਾ ਸਰੀਰ, ਸਿਰ ਤੇ ਕੇਸਰੀ ਦਸਤਾਰ ਅੱਤੇ ਬੜੀ ਹੀ ਮਿੱਠੀ ਅਵਾਜ। ਗਿਆਨ ਦੀਆਂ ਗੱਲਾਂ ਜਾਣ ਬੁੱਝ ਮੈਂ ਛੇੜ ਲਿਆਂ। ਗੱਲਾਂ ਤੋਂ ਪੱਤਾ ਲੱਗਾ ਬੜੇ ਹੀ ਪੜੇ ਲਿਖੇ ਅੱਜ ਕਲ੍ਹ ਸਾਇੰਸ ਕਾਢਾਂ ਬਾਰੇ ਵੀ ਪੂਰੀ ਜਾਣਕਾਰੀ ਅਤੇ ਆਤਮਿਕ ਗਿਆਨ ਦੀਆਂ ਢੂੰਘੀਆਂ ਗੱਲਾਂ, ਖਲਾ ਤੋਂ ਲੈ ਕੇ ਬੇਅੰਤ ਦੀ ਗੱਲਾਂ ਬੜੇ ਸਧਾਰਣਤਾ ਸਾਂਝੀਆਂ ਕੀਤੀਆਂ। ਤੱਦ ਹੀ ਤਿੱਤਲੀ ਉੱਡਦੀ ਆ, ਉਹਨਾਂ ਤੇ ਆ ਬੈਠੀ, ਜਿਵੇਂ ਕਿਸੇ ਫੁੱਲ ‘ਤੇ ਆ ਬਹਿੰਦੀ ਹੈ, ਅਤੇ ਕੁੱਝ ਇਹਦਾਂ

ਗਿਆਨ ਵਿਚਾਰ-
ਬੁਜ਼ਰਗਾਂ ‘ਤੇ ਆ ਬੈਠੀ
ਰੰਗਦਾਰ ਤਿੱਤਲੀ

ਲਾਲੀ


ਅੱਜ ਸੁਬਹ ਕ੍ਰਿਕਟ ਦੀ ਪਰਿਕਟਿਸ ਤੋਂ ਬਆਦ ਮੈਚ ਖੇਲਣ ਬਹਿਰ ਚਲੇ ਗਏ। ਚੰਗੀ ਤੇਜ ਠੰਡੀ ਹਵਾ ਵੱਗ ਰਹੀ ਸੀ। ਇੱਕ ਤਾਂ ਸਰੀਰ ਦਾ ਪਹਿਲਾਂ ਜੋਰ ਲੱਗ ਚੁੱਕਾ ਸੀ, ਦੂਜਾ ਠੰਡ ਨੇ ਭੰਨਕੇ ਰੱਖ ਦਿੱਤਾ। ਤਕਰਿਬਨ ਪੰਜ ਵਜੇ ਆ ਕੇ ਪ੍ਰਸ਼ਾਦਾ ਪਾਣੀ ਛੱਕ ਸੌਂ ਗਿਆ, ਜਦੋਂ ਅੱਖ ਖੁੱਲੀ ਤਾਂ ਨਜਾਰਾ ਕੁੱਝ ਇਸ ਤਰਾਂ ਦੇਖਿਆ

ਖੁੱਲ੍ਹੀ ਅੱਖ-
ਪੂਰਬੀ ਅਸਮਾਨ ‘ਚ ਲਾਲੀ
ਦਰਖਤਾਂ ਉਹਲੇ

ਸਰਬਜੀਤ ਸਿੰਘ ਖੈਰਾ ਦੇ 14 ਹਾਇਕੂ


ਧੁੱਪੇ ਬੈਠਾ ਬਾਪੂ —
ਟਾਹਣੀ ਟਾਹਣੀ ਹੋਇਆ
ਹੱਥੀਂ ਲਾਇਆ ਰੁੱਖ

—-

ਨੈਣੋਂ ਨੀਰ–
ਨਦੀ ਨਾਮ ਸੰਯੋਗੀ ਮੇਲੇ
ਕਹਿ ਤੁਰੀ ਭੈਣ

—-

ਸੰਖ ਵੱਜਿਆ
ਮਾਂ ਵਾਰ-ਵਾਰ ਤੱਕੇ ਦਰ
ਬਾਪੂ ਨਹੀਂ ਆਇਆ

—-

ਚੁੱਲ੍ਹੇ ਅੱਗ–
ਮੱਠੇ ਮੱਠੇ ਸੇਕ ਤੇ
ਤਵੇ ਪੱਕਣ ਰੋਟੀਆਂ

—-

ਟਾਵਾਂ -ਟਾਵਾਂ ਬੱਦਲ–
ਨਿਪੱਤਰੀਆਂ ਟਾਹਣੀਆਂ ਝੂਮਣ
ਸੰਗ ਹਵਾ 

—-

ਬੈਠੀ ਐਨਕਾਂ ਲਾ
ਸੁਈ ਧਾਗਾ ਵਿੱਚ ਰੁੱਝੀ
ਜੱਗਦੀ ਟਿਉਬ ਲਾਈਟ

—-

ਰਾਤ ਦੀ ਸੈਰ
ਝਿਲਮਿਲਾ ਰਹੇ ਅਸੰਖ ਤਾਰੇ
ਇੱਕ ਚੰਨ

—-

ਤਾਜੀ ਸਵੇਰ
ਗੁਰਦੁਆਰੇ ਦਾ ਸਪੀਕਰ ਬੰਦ
ਧੁੱਪ ਖਿੜ ਰਹੀ
—-

ਕੋਰਾ ਕਾਗਜ਼
ਸੁਨੇਹਾ ਲਿੱਖਿਆ
ਸ਼ਾਂਤ ਹਾਂ 
—-

ਬਲਦ ਗਲ ਹਵੇਲਾ
ਜੱਟ ਗਾਉਂਦਾ ਜਾਵੇ
ਵੱਜਣ ਟੱਲੀਆਂ

ਕਮਲ ਦਾ ਫੁੱਲ
ਟੋਭੇ ਵਿੱਚ ਮਹਿਕਿਆ
ਮੰਦਰ ਵੱਜਣ ਟੱਲੀਆਂ

ਪਾਲ਼ੇ ਸੁੰਗੜੀ ਧੁੱਪ
ਬਨੇਰੇ ਆਣ ਬੈਠੀ
ਚਹਿਕਦੀ ਚਿੜੀ

ਹੱਸ ਕੇ ਲੰਘੀ
ਕੇਸ ਸੁਕਾਉਂਦੀ 
ਕਾਲੀ ਚਿੱਟੀ ਫਿਲਮ 

ਸੁਬਹ-ਸਵੇਰੇ
ਪਾਣੀ ਦੀ ਅਵਾਜ਼ ਨਾਲ ਖੜਕਣ
ਭਾਂਡੇ ਤੇ ਵੰਗਾਂ