ਕੋਇਲ


ਮੁਰਦਾ ਘਰ
ਕੰਧ ਘੜੀ ਚੋਂ ਕੋਇਲ ਬੋਲੀ
ਕੁਹੂ

Advertisements

ਰੋੜੀ


a pebble in the pool
the ripples caress my feet
so gently

ਤਾਲ ਚ ਸੁੱਟੀ ਰੋੜੀ
ਹਲਕੇ ਜਿਹੇ ਲਹਿਰਾਂ ਨੇ
ਪੈਰਾਂ ਨੂੰ ਸਹਿਲਾਇਆ

 

//

Advertisements

ਫੁੱਲ


ਸਿਲ੍ਹੇ ਨੈਣ
ਸੱਖਣੀ ਝੋਲੀ ‘ਚ ਕਿਰ ਰਹੇ
ਟੇਸੂ ਦੇ ਫੁੱਲ

Advertisements

ਨੈਣ


ਚੇਤ ਰਾਤ –
ਬੁਝਿਆ ਸਰਦਲ ‘ਤੇ ਦੀਵਾ
ਜਗ ਰਹੇ ਦੋ ਨੈਣ

Advertisements

ਲਕੀਰ


ਕਢਿਆ ਚੀਰ
ਚਿੱਟੀ ਤੋਂ ਸੂਹੀ ਹੋ ਰਹੀ
ਦੁਮੇਲ ‘ਤੇ ਲਕੀਰ

Advertisements

ਫੁੱਲ


ਕੂੜਾ ਹੂੰਝਦੀ
ਭੁੰਜਿਓਂ ਚੁੱਕ ਕੇ ਟੁੰਗਿਆ ਫੁੱਲ
ਜੂੜੇ ਵਿੱਚ

Advertisements