ਸੁਤੰਤਰ ਰਾਏ ਦੇ 12 ਹਾਇਕੂ


ਸੁਤੰਤਰ ਰਾਏ ਦੇ ਹਾਇਕੂ

ਪਿੱਪਲ-

ਪੱਤਿਆਂ ਚੋਂ ਝਲਕੇ

ਚੰਨ ਦਾ ਟੁਕੜਾ

—-

ਡਾਈਪਰ –

ਮਾਂ ਮਾਰੇ ਘੁਰਾੜੇ

ਬੱਚਾ ਲੱਤਾਂ

—-

ਕੰਨਾਂ ‘ਚ ਗੂੰਜ ਰਹੀ

ਗੋਲਿਆਂ ਦੀ ਗੁਟਰ-ਗੂੰ

ਸੁੰਨਾ ਘਰ

—-

ਨੂੰਹ ਰੋਟੀ ਖਾਵੇ

ਸੱਸ ਹੱਥ ਮਾਲਾ

ਗਿਣੇ ਬੁਰਕੀਆਂ

—-

ਬਾਪੂ ਹਨੇਰੇ ‘ਚ

ਦੀਪ ਜਲਣ

ਪਿੱਤਰਾਂ ਦੀਆਂ ਮੜੀਆਂ

—-

ਬੰਗਲਾ –

ਬਨੇਰੇ ਕਾਂ

ਬੂਹੇ ਜੰਦਰਾ

—-

ਨਵਾਂ ਸਾਲ

ਨਵਾਂ ਕਾਰਡ

ਸ਼ਬਦ ਪੁਰਾਣੇ

—-

ਚਿਖਾ ਉੱਪਰ

ਪਾਵੇ ਦੇਸ਼ੀ ਘਿਓ

ਰੁੱਖੀ ਖਾਂਦਾ ਮਰਿਆ ਪਿਓ

—-

ਹਨੇਰੇ ‘ਚ ਜਗਦੀ

ਸਟਰੀਟ ਲਾਈਟ

ਛੋਟਾ ਚੰਨ

—-

ਬਾਬਾ ਬੈਠਾ

ਗਹੁ ਨਾਲ ਵੇਖੇ

ਬਲਦਾ ਸਿਵਾ

—-

ਮੂੰਹ ਵਿੱਚ ਪਾਠ

ਲਾ ਰਿਹਾ

ਮੀਟਰ ਨੂੰ ਕੁੰਡੀ

—-

ਗੱਡੀ ਤੇ ਲਾਲ ਬੱਤੀ

ਵਜਾਵੇ ਹੂਟਰ

ਮੂਹਰੇ ਖੜੇ ਪਸ਼ੂ 

-ਸੁਤੰਤਰ ਰਾਏ –