ਸੋਨ ਪੰਖੀ


ਚੜ੍ਹੇ ਸੂਰਜ –
ਨਿੱਕੀ ਮੁੱਠੀ ਚੋਂ ਅਜ਼ਾਦ ਕੀਤੀ
ਸੋਨ ਪੰਖੀ

Advertisements

ਕੁੱਤਾ


ਲੂਹਂਦੀ ਗਰਮੀ
ਅਵਾਰਾ ਕੁੱਤਾ ਹੋਰ ਪੁੱਟੇ
ਰੇਤ ਦੀ ਢੇਰੀ

Advertisements

ਫੋਟੋ


ਘਰ ਤੋਂ ਦੂਰ –
ਸੰਤਰੀ ਧੁੱਪ ਛੋਹੇ
ਮੇਰੀ ਬੀਵੀ ਦੀ ਫੋਟੋ

Advertisements

ਸੂਰਜ


ਅੰਬਰੀਂ ਗਹਿਰ –
ਰੇਲਵੇ ਪੁਲ ਓਹਲੇ ਡੁੱਬਿਆ
ਮੱਧਮ ਸੂਰਜ

Advertisements

ਪੱਤੇ


ਲੂੰਹਦੀ ਸ਼ਾਮ –
ਹਾਰਨਾਂ ਦੇ ਸ਼ੋਰ ਚ ਅਹਿੱਲ
ਪਿੱਪਲ ਦੇ ਪੱਤੇ

Advertisements

ਖਾਕਾ


ਸੰਤਰੀ ਧੁੱਪ –
ਉਹਦੀ ਤਸਵੀਰ ਉੱਤੇ
ਖਿੜਕੀ ਦਾ ਖਾਕਾ

Advertisements