ਮੱਛਲੀ


ਦਰਿਆ ਕਿਨਾਰਾ
ਪੱਥਰ ਚੱਟਕੇ ਮੁੜੀ
ਮੱਛਲੀ

Advertisements

ਚਿੱਠੀ


 

ਵੀਹ ਸਾਲ ਪੁਰਾਣੀ
ਅਣਪਾਈ ਚਿੱਠੀ – ਪੜ੍ਹੇ
ਪੜ੍ਹ ਪੜ੍ਹ ਲੁਕੋਵੇ

Jugnu Virk seth ‘s versn ::

ਪੜ ਕੇ ਲੁਕੋਈ

ਵੀਹ ਸਾਲ ਪੁਰਾਣੀ
ਅਣਪਾਈ ਚਿਠੀ

ਭਗਤ


ਧਾਰਮਿਕ ਸਮਾਗਮ ..
ਸੰਗੀਤ ਦੀ ਧੁਨ ‘ਤੇ
ਝੂਮਦੇ ਭਗਤ

Advertisements

ਕੱਟਾ


ਮੱਝ ਪੱਸਮੀ
ਖਿੱਚਕੇ ਕੱਟਾ ਬੰਨਿਆ
ਕਿੱਲੇ ਨਾਲ

Advertisements

ਅਲਾਰਮ


ਤੜਕਸਾਰ
ਪਤਨੀ ਕੂਹਣੀ ਮਾਰ ਪੁੱਛੇ
ਅਲਾਰਮ ਨਹੀਂ ਵੱਜਿਆ ?

Advertisements

ਨਿਸ਼ਾਨ


ਚੋਣ ਨਤੀਜੇ ਤੋਂ ਪਹਿਲਾਂ
ਮਿੱਟ ਗਿਆ
ਉਂਗਲੀ ਤੇ ਲਗਿਆ ਨਿਸ਼ਾਨ

Advertisements

ਟਰੈਡਮਿੱਲ


ਟਰੈਡਮਿੱਲ ‘ਤੇ ਭੱਜੇ
ਸ਼ੀਸ਼ੇ ਸਾਹਮਣੇ
ਅਖੀਂ ਕੱਜਲ ਪਾ…

ਸੁਰਿੰਦਰ ਸਪੇਰਾ

Advertisements