ਚੁੱਪ


 

ਖਿੜੀ ਧੁੱਪ
ਉਹਦਿਆਂ ਹੋਠਾਂ ‘ਤੇ
ਸੰਘਣੀ ਚੁੱਪ

Advertisements

ਚੰਨ


ਠੰਡੀ ਰਾਤ
ਤਾਰਿਆਂ ਵਿਚਕਾਰ ਘਿਰਿਆਂ
ਅਧੂਰਾ ਚੰਨ

Advertisements

ਚੰਨ


ਸਰਦ ਰਾਤ
ਮੈਂ ਤੇ ਉਹ
ਖਾਮੋਸ਼ ਚੰਨ

ਸੌਰਵ ਮੋਂਗਾ

Advertisements

ਜਾਮ


ਚਲਦੀ ਹਵਾ
ਫਰਕਦੇ ਬੁੱਲਾਂ ਨਾਲ ਟਕਰਾਇਆ
ਆਖਰੀ ਜਾਮ

ਸੌਰਵ ਮੋਂਗਾ

Advertisements

ਹੰਝੂ


ਬਿਜਲੀ ਲਿਸ਼ਕੀ
‘ਤੇ ਜ਼ਾਹਿਰ ਕਰ ਗਈ
ਮੇਰੇ ਹੰਝੂ

ਸੌਰਵ ਮੋਂਗਾ

Advertisements

ਨਾਂ


ਪੋਹ ਦੀ ਦੁਪਹਿਰ
ਰੁਮਾਲ ‘ਤੇ ਓਹਦਾ ਨਾਂ
ਸਿੱਲ੍ਹੀਆਂ ਪਲਕਾਂ

ਸੌਰਵ ਮੋਂਗਾ

Advertisements