ਰੁੱਖ


ਦਰਿਆ ਕੰਢੇ ਰੁੱਖ
ਬੈਠਾ ਬੁੜਾ ਬਨੇਰੇ
ਲਟਕਾ ਕੇ ਲੱਤਾਂ

Advertisements

ਸਕੂਲ


ਦਹਾਕਾ ਪੁਰਾਣਾ ਸਕੂਲ
ਉੱਪਰ ਉਗਿੱਆ ਿਪੱਪਲ
ਛੱਤ ਚੋਈ ਕਿਤਾਬਾਂ ਭਿਜੀਆਂ

Advertisements

ਚੰਨ


ਫੁਲਕਾਰੀ ਵਿਚੋਂ ਦਿਸੇ
ਚੰਨ ਦਾ ਟੋਟਾ
ਫੁੱਲਾਂ ਅੰਦਰ ਫੁੱਲ ਗੁੰਦਿਆ

ਹਰਦਿਲਬਾਗ ਸਿੰਘ ਗਿੱਲ

Advertisements

ਰਾਤ


ਸੁੰਨੀ ਰਾਤ
ਠੰਡਾ ਚੁਲ੍ਹਾ
ਸੁੰਨਮਸੁੰਨ

ਹਰਦਿਲਬਾਗ ਸਿੰਘ ਗਿੱਲ

Advertisements

ਜੱਫੀ


ਸਿਲ੍ਹੀਆਂ ਅੱਖਾਂ 
ਖਿੜਿਆ ਚੇਹਰਾ 
ਘੁਟ ਕੇ ਜੱਫੀ

ਹਰਦਿਲਬਾਗ ਸਿੰਘ ਗਿੱਲ 
Advertisements

ਰਾਹੀ


ਰੋਹੀ ਦੀ ਕਿੱਕਰ
ਝੁਕ ਕੇ ਤੱਕੇ
ਰਾਹ-ਭੁੱਲਾ ਡਿੱਗਿਆ ਰਾਹੀ

ਹਰਦਿਲਬਾਗ ਸਿੰਘ ਗਿੱਲ

Advertisements