ਕੌਫੀ


ਰਾਗ ਮਧੁਵੰਤੀ
ਕੱਲੀ ਬਹਿ ਕੇ ਪੀ ਰਹੀ
ਬਲੈਕ ਕੌਫੀ

Advertisements

ਟਿੱਕਾ


 

ਸਾਹਵੇਂ ਸੂਰਜ
ਉਸਦੇ ਮਥੇ ਤੇ ਚਮਕਿਆ
ਸੰਧੂਰੀ ਟਿੱਕਾ

Advertisements

ਮਹਿਕ


ਉਸਦਾ ਹਾਸਾ
ਰਾਤ ਰਾਣੀ ਦੀ ਮਹਿਕ
ਖਿੰਡੀ ਚੁਫੇਰੇ

Advertisements

ਅਕਸ


ਹੱਥਲੀ ਕਿਤਾਬ
ਸ਼ੀਸੇ ਵਿੱਚਲਾ ਅਕਸ
ਇਕੋ ਜਿਹੇ

Advertisements

ਗੁਲਾਬ


ਪੁਰਾਣੀ ਕਿਤਾਬ
ਸਫਿਆਂ ਚੋਂ ਲਭਿਆ ਉਸਦਾ ਨਾਂ
ਸੁੱਕਿਆ ਗੁਲਾਬ

Advertisements

ਵਰਕਾ


ਬੰਦ ਕਮਰਾ
ਕਿਤਾਬਾਂ ਦੇ ਢੇਰ ਚ ਪਿਆ
ਖਾਲੀ ਵਰਕਾ

Advertisements