ਪਰਛਾਵਾਂ


ਆਥਣ ਵੇਲਾ
ਲੰਘਦਿਆਂ ਮੈਨੂੰ ਛੂਹ ਗਿਆ
ਉਸਦਾ ਪਰਛਾਵਾਂ

Advertisements

ਖਤ


ਸਿਖਰ ਦੁਪਹਿਰ
ਡਾਕੀਏ ਤੋ ਖਤ ਫੜ
ਚੁੰਨੀ ਹੇਠ ਲਕੋਵੇ

Advertisements

ਸੂਈਆਂ


ਗੁੱਟ ਘੜੀ
ਫਿਰ ਇੱਕਠੀਆਂ ਹੋਈਆਂ
ਤਿੰਨੇ ਸੂਈਆਂ

Advertisements

ਘੜੀ


ਦੋਵੇਂ ਚੁੱਪ
ਟਿੱਕ ਟਿੱਕ ਕਰੇ
ਕੰਧ ਘੜੀ

Advertisements

ਰਸਤਾ


ਆਥਣ ਵੇਲਾ
ਭਰੀਆਂ ਅੱਖਾਂ ਵੇਖਣ
ਖਾਲੀ ਰਸਤਾ

Advertisements

ਨਗ


ਮੁੰਦਰੀ ਦਾ ਨਗ
ਉਂਗਲੀ ਵਿਚ ਚਮਕਿਆ
ਪੁੰਨਿਆ ਦਾ ਚੰਨ

Advertisements