ਤਿੰਨ ਹਾਇਕੂ


ਆਥਣ ਵੇਲਾ
ਮੰਦਿਰ ਦੇ ਗੁੰਬਦ ਤੇ ਆ ਬੈਠੇ
ਕਿੰਨੇ ਹੀ ਪੰਛੀ

ਚੀਲ੍ਹ ਦਾ ਰੁੱਖ
ਮੇਰੇ ਪੈਰਾਂ ਚ ਆ ਡਿੱਗਾ
ਲੱਕੜ ਦਾ ਫੁੱਲ

ਪੀਰਾਂ ਦੀ ਸਮਾਧ
ਚਿਰਾਗ ਦੀ ਕਰੇ ਪਰਿਕ੍ਰਮਾ
ਲੰਗੜਾ ਕੀੜਾ