ਪ੍ਰਛਾਂਵਾਂ


ਢਲਦੀ ਦੁਪਹਿਰ
ਚੁਬਾਰੇ ਦਾ ਪ੍ਰਛਾਂਵਾਂ
ਕੱਚੇ ਢਾਰੇ ‘ਤੇ

Advertisements

ਭਿਖਾਰੀ


ਅੰਨਾ ਭਿਖਾਰੀ
ਘੜੀ-ਮੁੜੀ ਹੱਥ ਮਾਰੇ
ਕਾਸੇ ਵਿੱਚ

Advertisements

ਪੋਟਾ


ਦੰਦਾਂ ਹੇਠ
ਵਿੰਨਿਆ ਪੋਟਾ
ਫੁਲਕਾਰੀ ਕੱਢਦੀ

Advertisements

ਤਕਸੀਮ


ਪੋਤਾ ਪੁੱਛੇ ਬਾਬੇ ਤੋਂ
ਤਕਸੀਮ ਦਾ ਸੁਆਲ
ਬਾਬਾ ਵੇਖੇ ਕੰਧਾਂ ਵੱਲ

Advertisements

ਹਾਇਕੂ


ਉੱਡ ਗਿਆ
ਰੇਤ ਤੇ ਲਿਖਿਆ ਹਾਇਕੂ
ਹਵਾ ਦਾ ਬੁੱਲਾ

Advertisements

ਪਤਾਸੇ


ਭਾਜੀ ਵੰਡਦੀਆਂ
ਮਿਠ੍ਹਾ ਮਿਠ੍ਹਾ ਹੱਸਣ
ਚੁੰਨੀ ਹੇਠ ਪਤਾਸੇ

Advertisements