ਡਾਰ


ਪਿੰਡ ਦੀ ਫਿਰਨੀ
ਬੇਤਰਤੀਬੇ ਰੁੱਖਾਂ ਵਿੱਚ
ਮੋਰਨੀਆਂ ਦੀ ਡਾਰ

Advertisements

ਫੁੱਲ


ਪਿਛਲਾ ਵੇਹੜਾ
ਲਹਿੰਦੇ ਪਾਸੇ ਮੁਰਝਾਇਆ
ਮੋਗਰੇ ਦਾ ਫੁੱਲ

Advertisements

ਕਲੀ


ਕੱਚਾ ਕੋਠਾ
ਸਰਦਲ ਤੇ ਉੱਗੀ
ਮੋਤੀਏ ਦੀ ਕਲੀ

Advertisements

ਕੋਇਲ


ਢਲਦਾ ਸੂਰਜ
ਮੁਰਝਾਏ ਫੁੱਲਾਂ ਚ ਬੈਠੀ
ਕੂਕੇ ਕੋਇਲ

Advertisements

ਫੁੱਲ


ਪਹਾੜੀ ਪਗਡੰਡੀ
ਪਥਰ ਹੇਠੋਂ ਲਭਿਆ
ਗੁਲਾਬ ਦਾ ਫੁੱਲ

Advertisements