ਡੱਡੂ


ਵਰ੍ਹਦਾ ਮੀਂਹ
ਟਪੂਸੀਆਂ ਮਾਰ ਨਿਕਲੇ
ਕਿੰਨੇ ਸਾਰੇ ਡੱਡੂ

Advertisements

ਕਾਂ


ਕਾਂ ਕੁਰਲਾਉਂਦਾ
ਵਿਹੜੇ ਵਿਚ
ਪ੍ਰਾਹੁਣਿਆ ਦੀ ਆਮਦ

Advertisements

ਜੁਗਨੂੰ


ਰਾਤ ਹੋਈ
ਖਿੜਕੀ ਵਿਚੋਂ ਦਿਖਿਆ
ਜਗਮਗਾਉਂਦਾ ਜੁਗਨੂੰ

Advertisements

ਫੁਲਕਾਰੀ


ਕੁਆਰੀ ਕੁੜੀ
ਰੰਗ ਬਿਰੰਗੇ ਧਾਗੇ ਨਾਲ
ਕੱਢੇ ਫੁਲਕਾਰੀ

Advertisements

ਸੰਦੂਕ


ਮਾਂ ਦਾ ਸੰਦੂਕ
ਵਰਿਆਂ ਬਾਅਦ ਖੋਲਿਆਂ ਵੀ
ਓਹੀ ਖੁਸ਼ਬੂ

 

 

Advertisements