ਸਰਸਰਾਹਟ


ਸੁੰਨਾ ਰਾਹ
ਕਦਮ ਰੋਕ ਸੁਣੇ
ਪੱਤਿਆਂ ਦੀ ਸਰਸਰਾਹਟ

Advertisements

ਗੁਲਾਬ


ਚੇਤ ਮਹੀਨਾ
ਤੜਕਸਾਰ ਮਹਿਕਣ
ਖਿੜੇ ਗੁਲਾਬ

Advertisements

ਲਾਲੀ


ਢਲ ਰਿਹਾ ਸੂਰਜ
ਨੀਲ ਅਸਮਾਨ ਵਿਚ
ਬਿਖਰ ਰਹੀ ਲਾਲੀ

Advertisements

ਗੁਲਾਬ


ਗੁਲਾਬ ਦਾ ਬੂਟਾ
ਬਾਗ ‘ਚੋਂ ਪੁੱਟ
ਲਾਇਆ ਗਮਲੇ ‘ਚ

Advertisements

ਤਿੱਤਲੀ


ਰੰਗ ਬਿਰੰਗੀ ਤਿੱਤਲੀ
ਉਡਦੀ ਉਡਦੀ ਆ ਬੈਠੀ
ਗੁਲਾਬ ਦੀਆਂ ਪੰਖੜੀਆਂ ”ਤੇ

Advertisements

ਧੁੰਦ


ਧੁੰਦ ਭਰੀ ਸਵੇਰ
ਕੰਬਦੇ ਹੱਥਾਂ ਨਾਲ ਫੜੇ
ਚਾਹ ਦਾ ਗਲਾਸ

Nav Dheri

Advertisements