ਪਿੱਪਲ


ਪੁਰੇ ਦਾ ਬੁੱਲਾ
ਖੜ-ਖੜ ਕਰ ਲਹਿਰਾਇਆ
ਬਨੇਰੇ ਉੱਗਿਆ ਪਿੱਪਲ

Advertisements

ਨਾਲ੍ਹ


ਵਕੀਲ ਦਾ ਖੋਖਾ
ਗੇਟ ਤੇ ਟੰਗੀ
ਘੋੜੇ ਦੀ ਨਾਲ੍ਹ

Advertisements

ਕੋਠਾ


ਚੋਂਦਾ ਕੋਠਾ
ਘਰ ਦੇ ਸਾਰੇ ਭਾਂਡੇ
ਤੁਪਕਿਆਂ ਥੱਲੇ

Advertisements

ਅੱਖਾਂ


ਗੋਰਾ ਰੰਗ
ਬਲੋਰੀ ਅੱਖਾਂ ਦੁਆਲੇ
ਕਾਲੇ ਘੇਰੇ

Advertisements

ਬੁੱਲਾ


ਪੱਛੋ ਦਾ ਬੁੱਲਾ
ਖਹਿਆ ਕਿਆਰੀ ਦੇ ਫੁੱਲ ਨਾਲ
ਗਮਲੇ ਦਾ ਫੁੱਲ

Advertisements

ਬਾਲ


ਮੂੰਹ ਝਾਖਰਾ
ਅੱਖਾਂ ਮਲਦਾ ਬਾਲ ਉਡੀਕੇ
ਸਕੂਲ-ਬਸ

Advertisements