ਨਕਸੀਰ


ਤਪਦੀ ਦੁਪਹਿਰ
ਸੁਰਖ ਗੁਲਾਬ ਕੋਲੋਂ ਲੰਘਦਿਆਂ
ਫੁੱਟ ਗਈ ਨਕਸੀਰ

Advertisements

ਕੜਵੱਲ


ਮਨ੍ਹੇ ਤੇ ਖਲੋਤੀ
ਗੋਪੀਆ ਘੁਮਾਉਂਦੀ ਦੇ ਪਿਆ
ਬਾਂਹ ਨੂੰ ਕੜਵੱਲ

Advertisements

ਗੁਟਕੂੰ


ਦਰਗਾਹ ਦੀ ਛੱਤ
ਗੋਲੇ ਕਬੂਤਰਾਂ ਦਾ ਜੋੜਾ
ਕਰੇ ਗੁਟਕੂੰ ਗੁਟਕੂੰ

Advertisements

ਸੂਰਜ


ਪੱਤੇ ਉੱਤੇ ਤ੍ਰੇਲ
ਇੱਕ ਟੱਕ ਵੇਖੀ ਜਾਵਾਂ
ਤੁਪਕੇ ਵਿੱਚ ਸੂਰਜ

Advertisements

ਘਰ


ਪੁਰੇ ਦੀ ਹਵਾ
ਟਾਹਣੀ ਨਾਲ ਹੁਲਾਰੇ ਖਾਵੇ
ਬਿਜੜੇ ਦਾ ਘਰ

Advertisements

ਪੀਂਘ


ਤੀਆਂ ਦੇ ਦਿਨ
ਅਸਮਾਨ ‘ਚ ਪੈ ਗਈ
ਪੀਂਘ ਸਤਰੰਗੀ

Advertisements