ਪੈਰ


ਰੁਮਕਦੀ ਹਵਾ
ਸੁੰਨਸਾਨ ਸੜਕ ‘ਤੇ
ਡੋਲਦੇ ਪੈਰ

Advertisements

ਗਿਰਗਿਟ


ਗਿਰਗਿਟ –
ਸੁਨਿਹਰੀ ਹੋ ਰਿਹਾ
ਕਣਕਾਂ ਦਾ ਰੰਗ

Advertisements

ਬੇਬੇਸਾਗ ‘ਚ ਘਿਉ
ਪਾਉਂਦੀ ਬੇਬੇ ਆਖੇ
ਖਾ ਲੈ ਮਰ ਜਾਣਿਆ

Advertisements

ਪਾਥੀਆਂ


ਆਗਾਜ਼-ਏ-ਚੇਤ
ਸ਼ਹਿਰੀ ਕੋਠੇ ਉੱਤੇ ਪਈਆਂ
ਸੱਜਰੀਆਂ ਪੱਥੀਆਂ ਪਾਥੀਆਂ

Advertisements

ਸੂਲਾਂ


ਤਪਦਾ ਸੂਰਜ
ਚੱਪਲ ‘ਚ ਖੁੱਬ ਗਈਆਂ
ਤਿੱਖੀਆਂ ਸੂਲਾਂ

Advertisements

ਚਟਨੀ


ਬੰਦ ਫੂਡ ਪ੍ਰੋਸੈਸਰ
ਕੂੰਡੇ ਸੋਟੇ ਨਾਲ ਰਗੜੇ
ਧਨੀਏ ਦੀ ਚਟਨੀ

Advertisements