September 22, 2013 by Harvinder Dhaliwal ਅੱਖ Gurmukh Bhandohal Raiawal ਭਰਮ ‘ਚ ਪਾਵੇ ਜੁਗਨੂੰਆਂ ‘ਚ ਲੂੰਬੜ ਦੀ ਅੱਖ . . . ਪਤਝੜੀ ਹਵਾ
September 22, 2013 by Harvinder Dhaliwal ਸ਼ੋਰ Harvinder Dhaliwal ਚੰਦਰਮੀ ਰਾਤ — ਪੱਤਝੜੀ ਟਾਹਣੀ ਤੇ ਅਜੇ ਵੀ ਉੱਲੂਆਂ ਦਾ ਸ਼ੋਰ
September 15, 2013 by Harvinder Dhaliwal ਸਲੀਬ ਹਰਵਿੰਦਰ ਧਾਲੀਵਾਲ ਸਲੀਬ ਸ਼ਾਮ ਦਾ ਵਕਤ ..ਮੈਂ ਆਪਣੇ ਕ੍ਰਿਸ਼ਚੀਅਨ ਦੋਸਤ ਨਾਲ ਝੋਂਪੜੀਨੁਮਾ ਮਕਾਨ ਵਿੱਚ ਬੈਠਾ ਹਾਂ ..ਨਾਲ ਦੋਸਤ ਦੀ ਪਤਨੀ ਵੀ ਹੈ ..ਇਹ ਘਰ ਇੱਕ ਗਰੀਬ ਰਿਕਸ਼ਾ ਚਾਲਕ ਦਾ ਹੈ ਜੋ ਜਾਨਲੇਵਾ ਬਿਮਾਰੀ ਨਾਲ ਪੀੜਤ ਹੈ …ਸਾਹਮਣੇ ਮੰਜੀ ਤੇ ਹੀ ਤਾਂ ਪਿਆ ਹੈ ..ਇੱਕ ਦਮ ਹੱਡੀਆਂ ਦੀ ਮੁੱਠ..ਉੱਖੜੇ ਉੱਖੜੇ ਸਾਹ ਚੱਲ ਰਹੇ ਹਨ ..ਕੋਲ ਬੈਠੀ ਉਸਦੀ ਪਤਨੀ ਦੀਆਂ ਅੱਖਾਂ ਵਿੱਚ ਦਿਲ ਕੰਬਾਊ ਵੀਰਾਨਗੀ ਹੈ ..ਦੋ ਛੋਟੇ ਬੱਚੇ ਵੀ ਹਨ ..ਮੇਰਾ ਕ੍ਰਿਸ਼ਚੀਅਨ ਦੋਸਤ ਉਸ ਲਈ ਦੁਆ ਕਰਨ ਆਇਆ ਹੈ ..ਹੇ ਵਾਹਿਗੁਰੂ ..ਹੇ ਪ੍ਰਭੂ ..ਯਾ ਖੁਦਾ …ਤੂੰ ਇਸ ਤੇ ਰਹਿਮ ਕਰ …ਮੇਰੀ ਨਜ਼ਰ ਹੌਲੀ ਹੌਲੀ ਕੰਧ ਤੇ ਟੰਗੀ ਸਲੀਬ ਤੇ ਜਾਂਦੀ ਹੈ ! ਫਿੱਕਾ ਸਿਆਲੂ ਚੰਨ …. ਸਾਹਮਣੇ ਸਲੀਬ ਤੇ ਟੰਗੇ ਕੁੱਝ ਬੇ-ਤਰਤੀਬੇ ਸਾਹ
September 10, 2013 by Harvinder Dhaliwal ਚਾਦਰ Gurmukh Bhandohal Raiawal ਸਿਆਲੂ ਭੂਰ . . . ਭਿਖਾਰੀ ਤੇ ਰਾਹੀ ਦੋਵਾਂ ਉੱਤੇ ਮੈਲੀ ਚਾਦਰ
September 10, 2013 by Harvinder Dhaliwal ਬੁਰਕੀ Harvinder Dhaliwal ਨਰਮੇ ਦਾ ਸਿਆੜ – ਕਾਮੇ ਨੇ ਡੱਬੀ ਛਾਂ ਤੇ ਘਸਾਈ ਰੋਟੀ ਦੀ ਬੁਰਕੀ
September 10, 2013 by Harvinder Dhaliwal ਬੂਹਾ Surmeet Maavi ਉਤਰੀ ਰਾਤ… ਜਾਂਦੇ ਸਾਉਣ ਦੇ ਛਰਾਟੇ ਨੇ ਖੜਕਾਇਆ ਬੂਹਾ
September 10, 2013 by Harvinder Dhaliwal ਕਿਸ਼ਤੀ Jaspreet Kaur Parhar ਪੀਲੇ ਪੱਤਰ- ਬਰਸਾਤੀ ਬੁਲਬੁਲੇ ਨਾਲ ਟਕਰਾਈ ਕਾਗਜ਼ ਦੀ ਕਿਸ਼ਤੀ
September 3, 2013 by Harvinder Dhaliwal ਧੁੱਪ Gurmukh Bhandohal Raiawal ਹਾਜਰੀ ਵੇਲਾ – ਕਾਲੀ ਚਿੜੀ ਦੀ ਚੁੰਝ ‘ਚ ਬਸੰਤੀ ਧੁੱਪ
September 3, 2013 by Harvinder Dhaliwal ਰੱਖੜੀ Gurmukh Bhandohal Raiawal ਰੱਖੜ ਪੁੰਨਿਆ- ਪੁਰਾਣੀਆਂ ‘ਚ ਚਮਕੇ ਨਵੀ ਰੱਖੜੀ
September 3, 2013 by Harvinder Dhaliwal ਮੋਰ ਪੰਖ Harvinder Dhaliwal ਜਨਮ ਅਸ਼ਟਮੀ – ਬੱਦਲਵਾਈ ਵਿੱਚ ਚਮਕੀ ਮੋਰ ਪੰਖ ਦੀ ਟਿੱਕੀ
September 3, 2013 by Harvinder Dhaliwal ਖੁਸ਼ਬੋ Gurmukh Bhandohal Raiawal ਕਣੀਆਂ- ਖੁਲ੍ਹੇ ਬਰਾਂਡੇ ‘ਚ ਫੈਲੀ ਬਾਸਮਤੀ ਦੀ ਖੁਸ਼ਬੋ