ਕੜ-ਕੜ


ਤੱਤੀ ਸੜਕ –
ਬੁੱਢੇ ਦੌੜਾਕ ਦੇ ਪੈਰਾਂ ਹੇਠ
ਕੜ-ਕੜ

 

Advertisements

ਨਾਦ


ਟਿਕੀ ਰਾਤ . . . .
ਹਲਕੀ ਬੂੰਦਾ-ਬਾਂਦੀ ਵਿਚ
ਬੀਂਡੇ ਦਾ ਨਾਦ

Advertisements

ਫੁੱਲ


ਮੂਸਲਾਧਾਰ ਮੀਂਹ-
ਘਾਹ ਫੂਸ ਨਾਲ ਵਹਿ ਤੁਰੇ
ਰੁੱਖ ਤੇ ਟੰਗੇ ਫੁੱਲ

Advertisements

ਫੁੱਲ


ਪੱਤਝੜੀ—
ਆ ਵੇਖ, ਕਬਰਸਤਾਨ ‘ਚ ਖਿੜੇ
ਸਦਾਬਹਾਰ ਫੁੱਲ

Advertisements

ਕਵਿਤਾ


ਪੂਰਾ ਸਿਆਲੂ ਚੰਨ –
ਕੋਰੇ ਕਾਗਜ ‘ਤੇ ਉਸਦੀ
ਅਧੂਰੀ ਕਵਿਤਾ

Advertisements

ਪੱਤਾ


ਧੁੰਦਲੀ ਸ਼ਾਮ-
ਮੇਰੀ ਬੁੱਕਲ ਵਿੱਚ ਸਰਕਿਆ
ਅੰਜੀਰ ਦਾ ਪੱਤਾ

Advertisements