August 26, 2012 by Harvinder Dhaliwal ਚੁੰਨੀ Prem Menon ਰੇਹੜੀ ਤੇ ਖਿਡੌਣੇ- ਮਾਂ ਦੀ ਉਂਗਲ ਲੱਗਿਆ ਖਿੱਚੇ ਚੁੰਨੀ
August 23, 2012 by Harvinder Dhaliwal ਘੁੱਗੀ Prem Menon ਸਮਝੌਤਾ ਐਕਸਪ੍ਰੇਸ ਡੱਬੇ ‘ਤੇ ਬੈਠੀ ਘੁੱਗੀ ਦੇ ਚੁੰਜ ‘ਚ ਤੀਲਾ
August 20, 2012 by Harvinder Dhaliwal ਕਿਲਕਾਰੀ Prem Menon ਗੰਗਾ ਕਿਨਾਰਾ – ਖਪਰੈਲ ਦੀ ਝੋਂਪੜੀ ‘ਚ ਬੱਚੇ ਦੀ ਕਿਲਕਾਰੀ
July 27, 2012 by Harvinder Dhaliwal ਬਹਾਨਾ Prem Menon ਡੂੰਘੀਆਂ ਤਰਕਾਲਾਂ ਫੌਜਣ ਪੂੰਝੇ ਅੱਥਰੂ ਲਾ ਧੂਂਏਂ ਦਾ ਬਹਾਨਾ
July 26, 2012 by Harvinder Dhaliwal ਮੱਝ Prem Menon ਸੱਜਰੀ ਸਵੇਰ ਗੋਡਿਆਂ ‘ਚ ਬਾਲਟੀ ਰੱਖ ਚੂੜੇ ਵਾਲੀ ਚੋਵੇ ਬੂਰੀ ਮੱਝ
July 16, 2012 by Harvinder Dhaliwal ਚੀਚ ਵਹੁਟੀ Prem Menon ਸਲੇਟੀ ਸ਼ਾਮ ਮੁੱਠੀ ਚੋਂ ਛੱਡੀ ਬੱਚੇ ਸੁਰਖ ਚੀਚ ਵਹੁਟੀ
May 29, 2012 by Harvinder Dhaliwal ਨਕਸੀਰ Prem Menon ਤਪਦੀ ਦੁਪਹਿਰ ਸੁਰਖ ਗੁਲਾਬ ਕੋਲੋਂ ਲੰਘਦਿਆਂ ਫੁੱਟ ਗਈ ਨਕਸੀਰ
May 24, 2012 by Harvinder Dhaliwal ਕੜਵੱਲ Prem Menon ਮਨ੍ਹੇ ਤੇ ਖਲੋਤੀ ਗੋਪੀਆ ਘੁਮਾਉਂਦੀ ਦੇ ਪਿਆ ਬਾਂਹ ਨੂੰ ਕੜਵੱਲ
May 21, 2012 by Harvinder Dhaliwal ਗੁਟਕੂੰ Prem Menon ਦਰਗਾਹ ਦੀ ਛੱਤ ਗੋਲੇ ਕਬੂਤਰਾਂ ਦਾ ਜੋੜਾ ਕਰੇ ਗੁਟਕੂੰ ਗੁਟਕੂੰ
May 20, 2012 by Harvinder Dhaliwal ਸੂਰਜ Prem Menon ਪੱਤੇ ਉੱਤੇ ਤ੍ਰੇਲ ਇੱਕ ਟੱਕ ਵੇਖੀ ਜਾਵਾਂ ਤੁਪਕੇ ਵਿੱਚ ਸੂਰਜ