Category Archives: ਸੁਤੰਤਰ ਰਾਏ
ਸਾਗ ਘੋਟਨੀ
ਵੋਟਰ
ਜੁੱਤੀ
ਸਰਦੀ ‘ਚ ਖੜਾ
ਨੰਗੇ ਪੈਰੀਂ
ਵੇਚ ਰਿਹਾ ਕੱਢਵੀਂ ਜੁੱਤੀ
ਸੁਤੰਤਰ ਰਾਏ
ਕੱਪੜੇ
ਧੁੰਦ ਚੋਂ
ਸੂਰਜ ਲਿਸ਼ਕਿਆ
ਬਨੇਰੇ ਤੇ ਕੱਪੜੇ
ਸੁਤੰਤਰ ਰਾਏ
ਸੁਤੰਤਰ ਰਾਏ ਦੇ 12 ਹਾਇਕੂ
ਸੁਤੰਤਰ ਰਾਏ ਦੇ ਹਾਇਕੂ
ਪਿੱਪਲ-
ਪੱਤਿਆਂ ਚੋਂ ਝਲਕੇ
ਚੰਨ ਦਾ ਟੁਕੜਾ
—-
ਡਾਈਪਰ –
ਮਾਂ ਮਾਰੇ ਘੁਰਾੜੇ
ਬੱਚਾ ਲੱਤਾਂ
—-
ਕੰਨਾਂ ‘ਚ ਗੂੰਜ ਰਹੀ
ਗੋਲਿਆਂ ਦੀ ਗੁਟਰ-ਗੂੰ
ਸੁੰਨਾ ਘਰ
—-
ਨੂੰਹ ਰੋਟੀ ਖਾਵੇ
ਸੱਸ ਹੱਥ ਮਾਲਾ
ਗਿਣੇ ਬੁਰਕੀਆਂ
—-
ਬਾਪੂ ਹਨੇਰੇ ‘ਚ
ਦੀਪ ਜਲਣ
ਪਿੱਤਰਾਂ ਦੀਆਂ ਮੜੀਆਂ
—-
ਬੰਗਲਾ –
ਬਨੇਰੇ ਕਾਂ
ਬੂਹੇ ਜੰਦਰਾ
—-
ਨਵਾਂ ਸਾਲ
ਨਵਾਂ ਕਾਰਡ
ਸ਼ਬਦ ਪੁਰਾਣੇ
—-
ਚਿਖਾ ਉੱਪਰ
ਪਾਵੇ ਦੇਸ਼ੀ ਘਿਓ
ਰੁੱਖੀ ਖਾਂਦਾ ਮਰਿਆ ਪਿਓ
—-
ਹਨੇਰੇ ‘ਚ ਜਗਦੀ
ਸਟਰੀਟ ਲਾਈਟ
ਛੋਟਾ ਚੰਨ
—-
ਬਾਬਾ ਬੈਠਾ
ਗਹੁ ਨਾਲ ਵੇਖੇ
ਬਲਦਾ ਸਿਵਾ
—-
ਮੂੰਹ ਵਿੱਚ ਪਾਠ
ਲਾ ਰਿਹਾ
ਮੀਟਰ ਨੂੰ ਕੁੰਡੀ
—-
ਗੱਡੀ ਤੇ ਲਾਲ ਬੱਤੀ
ਵਜਾਵੇ ਹੂਟਰ
ਮੂਹਰੇ ਖੜੇ ਪਸ਼ੂ
-ਸੁਤੰਤਰ ਰਾਏ –